ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫੩

ਮੇਰੇ ਮਿੱਠੜੇ ਦੇਵਿੰਦਰ ਜੀ,

ਮੈਨੂੰ ਸਮਝ ਨਹੀਂ ਆਉਂਦੀ। ਮੇਰੀਆਂ ਗੱਲਾਂ ਦਾ ਤੁਹਾਡੇ ਤੇ ਕਿਉਂ ਨਹੀਂ ਅਸਰ ਹੁੰਦਾ, ਜਿਸ ਕਰ ਕੇ ਮੈਨੂੰ ਕਈ ਵਾਰੀ ਅਰਮਾਨ ਲਗਦਾ ਹੈ, ਕਿ ਮੈਂ ਤੁਹਾਨੂੰ ਕਿਉਂ ਦੇਖਿਆ। ਜੇ ਦੇਖਿਆ ਸੀ ਤੇ ਆਪਣੇ ਦਿਲ ਤੇ ਤੁਹਾਡੀ ਤਸਵੀਰ ਕਿਉਂ ਉਕਰਨ ਦਿੱਤੀ। ਹਰ ਰੋਜ਼ ਸੈਂਕੜੇ ਆਦਮੀ ਮੇਰੀਆਂ ਨਜ਼ਰਾਂ ਅਗੋਂ ਲੰਘ ਜਾਂਦੇ ਹਨ, ਪਰ ਕਿਸੇ ਦਾ ਚਿਤ ਚੇਤਾ ਨਹੀਂ। ਮੇਰੇ ਖ਼ਿਆਲਾਂ ਦੀ ਦੁਨੀਆ ਤੋਂ ਉਮੀਦ ਦਾ ਮਰਕਜ਼ ਜੁ ਤੁਸੀ ਬਣ ਗਏ। ਮੇਰੀਆਂ ਅੱਖਾਂ ਤੁਹਾਨੂੰ ਹਰ ਚੀਜ਼ ਚੋਂ ਲਭਦੀਆਂ ਨੇ। ਬਾਗ਼ ਦੇ ਹਰ ਫੁੱਲ ਚੋਂ ਮੈਂ ਤੁਹਾਡੀ ਵਫ਼ਾ ਢੰਡਦੀ ਹੁੰਦੀ ਹਾਂ। ਤੁਹਾਡੀ ਚੁਪ ਦੇ ਬਾਵਜੂਦ ਵੀ ਮੇਰਾ ਜ਼ਖ਼ਮੀ ਦਿਲ ਉਛਲ ਉਛਲ ਕੇ ਤੁਹਾਡੇ ਵਲ ਦੌੜਦਾ ਹੈ।

ਮੈਂ ਉਸ ਸ਼ੋਅਲੇ ਦੀ ਤਰਾਂ ਹਾਂ ਜਿਹੜਾ ਆਪਣੇ ਆਪ ਵਿਚ ਹੀ ਭਸਮ ਹੋ ਜਾਂਦਾ ਹੈ। ਕਈ ਵਾਰੀ ਇਹ ਸ਼ੋਅਲਾ ਥਿੜਕਦਾ ਵੀ ਹੈ, ਮਧਮ ਵੀ ਹੋ ਜਾਂਦਾ ਹੈ, ਪਰ ਫੂਕ ਮਾਰਨ ਤੇ ਇਸ ਵਿਚ ਫੇਰ ਜੁਆਨੀ ਭਰ ਜਾਂਦੀ ਹੈ - ਠੀਕ ਏਸੇ ਤਰ੍ਹਾਂ ਤੁਹਾਡੇ ਖ਼ਤ ਮੇਰਾ ਹਾਲ ਕਰ ਰਹੇ ਨੇ।

ਮੇਰੇ ਦਿਲ ਨੂੰ ਇਹ ਉਮੀਦ ਸੀ ਕਿ ਤੁਸੀ ਮੇਰੀ ਬੇ-ਬਸੀ ਤੇ ਰਹਿਮ ਕਰੋਗੇ; ਮੇਰੇ ਪਿਆਰ ਦੇ ਜਜ਼ਬਾਤਾਂ ਨੂੰ ਚੰਗੀ ਤਰਾਂ ਪੜ੍ਹੋਗੇ ਮੇਰੀ ਰੂਹ ਦੇ ਅਹਿਸਾਸਾਂ ਦਾ ਅੰਦਾਜ਼ਾ ਲਗਾ ਕੇ ਮੇਰੀਆਂ ਗ਼ਮਾਂ ਵਿਚ ਡੁਬ ਰਹੀਆਂ ਅੱਖਾਂ ਨੂੰ ਉਠਾ ਸਕੋਗੇ ... ... ਮੇਰੀ ਵਫ਼ਾ ਦੀ ਪ੍ਰਸੰਸਾ ਕਰੋਗੇ ... ... ਪਰ

੧੪੦