ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/163

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਈ ਮਾਨ ਨਹੀਂ ? ਮੇਰੇ ਦਿਲ ਵਿਚ ਹੀ ਰਹਿ ਕੇ ਤੁਸੀਂ ਮੇਰੇ ਦਿਲ ਦਾ ਅੰਦਾਜ਼ਾ ਨਾ ਲਾ ਸਕੇ ?

ਨਹੀਂ, ਇਹ ਹੋ ਸਕਦਾ ਹੈ ....... ? ਆਓ ਭੁੱਲ ਜਾਈਏ ਪਿਛਲੇ ਗਿਲੇ ਗੁੱਸੇ ... ... ਫੇਰ ਇਕ ਵਾਰੀ ਨਵੀਂ .... ... ਹਾਂ ਬਿਲਕੁਲ ਨਵੀਂ ਦੁਨੀਆ ਵਸਾ ਲਈਏ। ਛਡੋ ਵੀ ਗੁੱਸੇ ਨੂੰ .. .. ਮੰਨੋਂ ਵੀ ਕਹਿਣਾ। ਇੰਨਾਂ ਗੁੱਸਾ ਨਹੀਂ ਕਰੀਦਾ ... ... ਉਠੋ ! ਉਠੋ, ਛੇਤੀ ਕਰੋ। ... ... ਫੇਰ ਕਦੀ ਰੁਸ ਜਾਣਾ। ਉਠੇ ਤੇ ਸਹੀ ... ... ਮੇਰਾ ਦਿਲ ਹੁਣ ਇਕ ਨਿਰਾ ਅਰਮਾਨਾਂ ਤੇ ਮਾਯੂਸੀਆਂ ਦਾ ਢੇਰ ਹੈ .. ... ਜਿਸ ਵਿਚ ਫ਼ਜ਼ੂਲ ਉਮੀਦਾਂ ਆ ਆ ਕੇ ਟੁੱਟਦੀਆਂ ਜਾ ਰਹੀਆਂ ਹਨ। ... ...

ਚੰਗਾ, ਤੁਸ਼ੀ ਤੇ ਖੁਸ਼ੀਆਂ ਮਨਾ ਲਵੋ - ਰਜ ਕੇ ਸੋਹਣੀ ਜ਼ਿੰਦਗੀ ਗੁਜ਼ਾਰੋ - ਏਥੇ ਤੇ ਦਿਲ ਦੀ ਬਰਬਾਦੀ ਤੋਂ ਬਿਨਾਂ ਹੋਰ ਕੁਝ ਨਹੀਂ। ਮੈਨੂੰ ਕਿੰਨਾ ਦੁਖ ਆਉਂਦਾ ਹੈ, ਕਿ ਮੇਰੀ ਜ਼ਿੰਦਗੀ ਦੀ ਰੋਸ਼ਨੀ ਉਸ ਚੰਨ ਦੀ ਚਾਦਨੀ ਵਾਂਗ ਹੈ, ਜਿਹੜੇ ਬੋਹੜ ਦੇ ਦਰਖ਼ਤ ਦੇ ਵਿਚੋਂ ਦੀ ਲੰਘਦੀ ਹੈ; ਤੇ ਜਿਸ ਉੱਤੇ ਪੱਤਿਆਂ ਦੇ ਪਰਛਾਵਿਆਂ ਦੇ ਏਨੇ ਦਾਗ਼ ਹੁੰਦੇ ਹਨ, ਕਿ ਲਗ ਪਗ ਸਾਰੀ ਹੀ ਚਾਂਦਨੀ ਹਨੇਰਾ ਹੋ ਜਾਂਦੀ ਹੈ - ਦੇਵਿੰਦਰ ਜੀ, ਜ਼ਰਾ ਦਿਲ ਨੂੰ ਖੁਲ੍ਹਾ ਕਰੋ, ਅੱਖਾਂ ਨੂੰ ਹੋਰ ਖੋਹਲੋ - ਤੇ ਜ਼ਰਾ ਚੰਗੀ ਤਰ੍ਹਾਂ ਦੇਖੋ-ਮੈਂ ਕੀ ਹਾਂ, ਕੌਣ ਹਾਂ, ਤੁਹਾਨੂੰ ਪਤਾ ਲਗ ਜਾਇਗਾ ਕਿ ਮੇਰੀ ਗ਼ਰਜ਼; ਬੇ-ਗ਼ਰਜ਼ ਹੈ ... ... ਮੇਰੇ ਮਤਲਬ ਤੁਸੀ ਨਾ ਸਮਝ ਸਕੇ, ਤੇ ਮੈਨੂੰ ਐਵੇਂ ਬੇ-ਦੋਸ਼ੀ ਨੂੰ ਠੁਕਰਾ ਰਹੇ ਹੋ ... ... ਪਤਾ ਨਹੀਂ ਕਿਹੜੇ ਅਸਰ ਹੇਠ।

ਸੱਚ ਮੁਚ, ਮੈਂ ਤੁਹਾਨੂੰ ਇੰਨਾ ਪਿਆਰ ਕੀਤਾ - ਜਿੰਨਾ ਕਦੀ ਕਿਸੇ ਨੇ ਕਿਸੇ ਨਾਲ ਨਹੀਂ ਕੀਤਾ ... ... ਪਰ ਇਸ ਦਾ ਇਨਾਮ ... ... ਇਹ ਗਫਲਤ ਹੀ ਮਿਲਨੀ ਸੀ ? ਦੋਸ਼ ਕਿਸ ਨੂੰ ਦਿਆਂ।

ਪਹਿਲੋਂ, ਹਾਂ ਉਦੋਂ, ਜਦੋਂ ਅਸੀਂ ਇਕ ਦੂਜੇ ਵਲ ਦੇਖਦੇ ਹੁੰਦੇ ਸਾਂ ਤੇ ਇਸ ਤਰ੍ਹਾਂ ਮਲੂਮ ਹੁੰਦਾ ਹੁੰਦਾ ਸੀ ਕਿ ਦੋਹਾਂ ਦੀਆਂ ਰੂ ਹਾਂ ਇਕ ਨੇ - ਪਰ

੧੪੯