ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਨੂੰ ਕੀ ਪਤਾ ਕਿ ਮੈਂ ਕਿੰਨੀਆਂ ਬਾਰਸ਼ਾਂ ਨੂੰ ਕਿਸ ਤਰਾਂ ਧੜਕਦੇ ਦਿਲ ਨਾਲ ਬਿਤਾਇਆ ... ... ਬਾਗਾਂ ਦੇ ਸਾਹਮਣੇ ਨਜ਼ਾਰਿਆਂ ਚੋਂ ਕਿਸ ਤਰਾਂ ਅੱਖਾਂ ਮੋੜੀਆਂ - ਹਨੇਰੀਆਂ ਰਾਤਾਂ ਵਿਚ ਕਿਸ ਤਰਾਂ ਸਿਸਕਦੀ ਰਹੀ ... ... ਸਹੇਲੀਆਂ ਦੇ ਸੋਹਣੇ ਸੋਹਣੇ ਕਪੜਿਆਂ ਨੂੰ ਦੇਖ ਕੇ ਆਪਣੇ ਦਿਲ ਤੇ ਕਾਬੂ ਰਖਿਆ। ਚ ਨਣੀਆਂ ਰਾਤਾਂ ਦੇ ਦਰਦ ਨੂੰ ਕਿੰਨਾ ਘੁਟ ਕੇ ਰੱਖਿਆ -- ਪਰ ਮੇਰੀ ਏਨੀ ਮੁਹੱਬਤ ਦਾ ਜੁਆਬ ਫੇਰ ਵੀ ਨਾ ਮਿਲਿਆ। ਮੈਂ ਕਿਸੇ Pesent (ਇਨਾਮ) ਦੀ ਚਾਹਵਾਨ ਨਹੀਂ ... ... ਮਾਇਆ ਦੀ ਖ਼ਾਹਸ਼ਵੰਦ ਨਹੀਂ ... ... ਮੈਂ ਤਾਂ ਤੁਹਾਡੇ ਕੋਲੋਂ ਸਿਰਫ਼ ਪਿਆਰ ਦੀ ਇਕ ਨਜ਼ਰ.....ਤੇ ਕੁਝ ਮਿੱਠੇ ਬੋਲਾਂ ਦੀ ਲੋੜਵੰਦ ਹਾਂ ....... ਉਹ ਵੀ ਏਸ ਲਈ ਕਿ ਤੁਹਾਨੂੰ ਆਪਣੇ ਦਿਲ ਦਾ ਹਾਲ ਸੁਣਾਵਾਂ, ਆਪਣੇ ਜਜ਼ਬਾਤ ਫੋਲ ਕੇ ਦਸਾਂ, ਅਹਿਸਾਸ ਪੇਸ਼ ਕਰਾਂ - ਕਿਉਂਕਿ ਮੈਨੂੰ ਯਕੀਨ ਹੈ ਫੇਰ ਤੁਸੀਂ ਮੈਨੂੰ ਇਸ ਤਰਾਂ ਨਾ ਠਕਰਾ ਸਕੋਗੇ।

ਮੇਰੇ ਅਰਮਾਨ ਮਿੱਟੀ ਵਿਚ ਮਿਲ ਰਹੇ ਨੇ, ਮੇਰੀਆਂ ਹਸਰਤਾਂ ਖੂਨ ਹੋ ਹੋ ਕੇ ਵਗ ਰਹੀਆਂ ਨੇ - ਏਸੇ ਵੇਲੇ ਜਦ ਕਿ ਮੈਂ ਖ਼ਤ ਲਿਖ ਰਹੀ ਹਾਂ, ਦੇਵਿੰਦਰ ਜੀ ਨਾ ਪੁੱਛੋ, ਮੈਂ ਕਿੰਨੀ ਪਰੇਸ਼ਾਨ ਹਾਂ। ਚਿਹਰੇ ਤੇ ਹਵਾਈਆਂ ਉਡੀਆਂ ਹੋਈਆਂ ਨੇ, ਸਾਹ ਉਖੜਿਆ ਹੋਇਆ ਹੈ, ਅੱਖਾਂ ਭਰੀਆਂ ਹੋਈਆਂ ਨੇ ਤੇ ਦਿਲ ਸਖ਼ਤ ਬੇਕਰਾਰ ਹੈ।

ਮੈਂ ਤੁਹਾਨੂੰ ਦਸਣਾਂ ਚਾਹੁੰਦੀ ਹਾਂ ਕਿ ਮੈਂ ਇਹ ਸਾਰੀਆਂ ਮੁਸੀਬਤਾਂ ਇਸ ਲਈ ਬਰਦਾਸ਼ਤ ਕਰ ਰਹੀ ਹਾਂ ਕਿ ਮੇਰਾ ਦਿਲ ਵਫ਼ਾ ਦਾ ਪੁਤਲਾ ਹੈ। ਤੁਸੀਂ ਜਿੰਨੇ ਬੇਵਫਾ ਹੋਈ ਜਾਂਦੇ ਹੋ, ਮੈਂ ਓਨੀ ਵਫਾਦਾਰ ਬਣਦੀ ਜਾਂਦੀ ਹਾਂ।

ਦੇਵਿੰਦਰ, ਦਸ ਕੇ ਦਿਓ ਕਿ ਮੈਂ ਤੁਹਾਡੀ ਪ੍ਰੇਮ ਸਭਾ ਵਿਚ ਰਹਿਣ ਦੇ ਬਿਲਕੁਲ ਯੋਗ ਨਹੀਂ ਹਾਂ ? ਤੁਸੀ ਏਨੀ ਬੇਇਨਸਾਫੀ ਤੇ ਕਿਉਂ ਤੁਲੇ ਹੋਏ ਹੋ ?

ਤੁਹਾਡੀ...............

੧੫੯