ਖ਼ਤ ਨੰ: ੬੫
ਮੇਰੇ ਫਿਰ ਵੀ ... ... ਪਿਆਰੇ ਦੇਵਿੰਦਰ ਜੀ,
ਤੁਹਾਡਾ ਖ਼ਤ ਆ ਪੁਜਾ। ਆਹ ! ਕਿੰਨੀ ਬੇ-ਦਿਲੀ ਨਾਲ ਲਿਖਿਆ ਹੋਇਆ ਹੈ ... ... ਬਿਲਕੁਲ ਮੇਰੇ ਦਿਲ ਤੋਂ ਉਲਟ । ਮੇਰੀਆਂ ਦਿਲੋਂ ਨਿਕਲੀਆਂ ਆਹਾਂ ਨੂੰ ਤੁਹਾਨੂੰ ਇਸ ਤਰ੍ਹਾਂ ਕੁਚਲਨਾ ਨਹੀਂ ਸੀ ਚਾਹੀਦਾ। ਹਾਏ, ਏਡੀ ਸਟ, ਮੈਂ ਕਿਸ ਤਰਾਂ ਬਰਦਾਸ਼ਤ ਕਰਾਂਗੀ। ਪਰ ਮੈਂ ਵੀ ... ... ਲਿਖਦੀ ਹੀ ਚਲੀ ਜਾਵਾਂਗੀ, ਜਦ ਤਕ ... ... ... I
ਜਦੋਂ ਬੱਦਲ ਝੁਕ ਜਾਂਦੇ ਨੇ, ਤੇ ਪਤਝੜ ਦੇ ਮੌਸਮ ਦੀ ਠੰਢੀ ਹਵਾ ਕਈ ਸੁਕਿਆਂ ਹੋਇਆਂ ਪੱਤਿਆਂ ਨੂੰ ਦਰਖ਼ਤ ਕੋਲੋਂ ਲਾਹ ਕੇ ਭੁੰਜੇ ਸੁਟ ਦੇਂਦੀ ਹੈ, ਤਾਂ ਮੇਰੇ ਦਿਲ ਵਿਚ ਕਈ ਖ਼ਿਆਲ ਉਠਦੇ ਨੇ ..... ਜਿਨਾਂ ਨਾਲ ਇੰਨੀ ਪੀੜ ਹੁੰਦੀ ਹੈ ਕਿ ਮੈਂ ਅਕਸਰ ਰੋਣ ਲਗ ਜਾਂਦੀ ਹਾਂ, ਪੁਰਾਣੀਆਂ ਗੱਲਾਂ ਅਜੇ ਵੀ ਭੁਲਾਇਆਂ ਨਹੀਂ ਭੁਲਦੀਆਂ।
ਦਿਲ ਨੂੰ ਹੁਣ · ਮੈਂ ਵੀ ਤੰਗ ਆ ਕੇ ਕਦੀ ਆਖ ਦੇਦੀ ਹਾਂ “ਛਡ ਦੇ ਹੁਣ ਤੂੰ ਵੀ, ਉਨ੍ਹਾਂ ਦਾ ਖ਼ਿਆਲ ਕਿਉਂ ਐਵੇਂ ਜੀਵਨ ਤਬਾਹ ਕਰ ਰਿਹਾਂ ਹੈ ਪਰ ਕਰਨ ਨਾਲੋਂ ਕਹਿਣਾ ਬੜਾ ਸੌਖਾ ਹੈ।
ਪ੍ਰੀਤਮ, ਏਨੀ ਵੱਡੀ ਕਠੋਰਤਾ ਲਈ ਵੀ ਤੁਹਾਨੂੰ ਖ਼ਿਮਾਂ ਕਰ ਸਕਦੀ ਹਾਂ ਆਓ ! ਮੈਂ ਸਭ ਗਿਲੇ ਗੁਸੇ ਭੁਲਾ ਦਿਆਂਗੀ - - ਸਾਰਾ ਕੁਝ ਆਪਣੇ ਸਿਰ ਤੇ ਲੈ ਲਵਾਂਗੀ - - ਬਿਲਕੁਲ ਕੁਝ ਨਹੀਂ ਕਹਾਂਗੀ - - ਪਰ