ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੬੮

ਮੇਰੇ ਬਦਲ ਰਹੇ, ਦੇਵਿੰਦਰ ਜੀ,

ਹੁਣ ਜਾਣ ਵੀ ਦਿਉ, ਬੜੀ ਹੋ ਚੁਕੀ ਹੈ। ਹਰ ਚੀਜ਼ ਦੀ ਹੱਦ ਹੁੰਦੀ ਹੈ। ਹੱਦ ਤੋਂ ਟੱਪ ਜਾਣ ਨਾਲ ਤਕਰੀਬਨ ਸਾਰੀਆਂ ਚੀਜ਼ਾਂ ਬੇ-ਸੁਆਦ ਹੋ ਜਾਂਦੀਆਂ ਨੇ - ਬੇ-ਸੁਆਦੀ ਹੀ ਨਹੀਂ-ਸਗੋਂ ਨੁਕਸਾਨ ਵੀ ਹੋ ਜਾਂਦਾ ਹੈ। ਮਿੱਠੀ ਤੋਂ ਮਿੱਠੀ ਚੀਜ਼ ਵੀ ਕੌੜੀ ਲਗਦੀ ਹੈ - ਪਰ ਇਸ ਪਿਆਰ ਦਾ ਪਤਾ ਨਹੀਂ --, ਇਸ ਨੂੰ ਜਿੰਨਾ ਵਧਾਉ ਇਹ ਮਿਠਾ ਹੀ ਲਗਦਾ ਹੈ-- ਇਸ ਦੇ ਅੰਤ ਦਾ ਕੋਈ ਪਤਾ ਨਹੀਂ ਲਗਦਾ -- ਪਰ ਜਦੋਂ ਇਸ ਦੀ ਵੀ ਹੱਦ ਟਪ ਜਾਂਦੀ ਹੈ ਤਾਂ ਇਹ ਵੀ ਪੱਥਰ ਬਣਨਾ ਸ਼ੁਰੂ ਹੋ ਜਾਂਦਾ ਹੈ।

ਦੇਵਿੰਦਰ ਜੀ ਤੁਸਾਂ ਕਦੇ ਸੋਚਿਆ ਨਹੀਂ, ਕਿ ਜਿਸ ਚੀਜ਼ ਨੂੰ ਬਹੁਤਾ ਚਿਰ ਵਰਤਣਾ ਛਡ ਦੇਈਏ, ਉਸ ਦੀ ਕੀ ਹਾਲਤ ਹੋ ਜਾਂਦੀ ਹੈ ?

ਸਾਡਾ ਪਿਆਰ (ਤੁਹਾਡੀ ਵਲੋਂ) ਸ਼ਾਇਦ ਇਕ ਭੁਲ ਸੀ -- ਇਕ ਸੁਪਨਾ ਸੀ - - ਜਿਸ ਤੋਂ ਤੁਹਾਨੂੰ ਹੁਣ ਸ਼ਾਇਦ ਜਾਗ ਆ ਰਹੀ ਹੈ। ਇਸ ਲਈ ਤੁਸੀ ਇਸ ਪਿਆਰ ਵਿਚ ਕੋਈ ਦਿਲਚਸਪੀ ਨਹੀਂ ਲੈ ਰਹੇ। ਪਰ ਜ਼ੁਲਮ ਦੀ ਵੀ ਹਦ ਹੋਣੀ ਚਾਹੀਦੀ ਹੈ, ਨਹੀਂ ਤੇ ਪਤਾ ਨਹੀਂ ਇਹ ਮੈਨੂੰ ਕੀ ਬਣਾ ਦੇਵੇਂ। ਮੈਂ ਸ਼ਾਇਦ ਇਸ ਦਾ ਨਤੀਜਾ ਬਰਦਾਸ਼ਤ ਨਾ ਕਰ ਸਕਾਂ। ਮੇਰੇ ਵਿਚ ਹੁਣ ਬਹੁਤਾ ਜ਼ੁਲਮ ਸਹਿਣ ਦੀ ਹਿੰਮਤ ਹੀ ਨਹੀਂ। ਦੇਖੋ, ਮੈਨੂੰ ਹੋਰ ਨਾ ਸਤਾਓ। ਮੇਰੀਆਂ ਪੁਕਾਰਾਂ, ਮਿੰਨਤਾਂ, ਤਰਲੇ ਸਭ ਐਵੇਂ ਹੀ ਜਾ ਰਹੇ ਨੇ । ਜੇ ਮੈਨੂੰ ਪਤਾ ਹੁੰਦਾ ਸਾਡੀ ਉਹ

੧੭੫