ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ:੬੯

ਮੇਰੇ ਬੇ-ਵਫਾ ਪ੍ਰੀਤਮ,

ਅਜ ਬੜੀਆਂ ਸਿੱਕਾਂ ਤੇ ਉਡੀਕਾਂ ਮਗਰੋਂ ਤੁਹਾਡਾ ਖ਼ਤ ਦੇਖਣਾ ਨਸੀਬ ਹੋਇਆ, ਪਰ ਇਸ ਨਾਲੋਂ ਦੇਵਿੰਦਰ ਜੀ ਚੰਗਾ ਹੁੰਦਾ ਜੇ ਖ਼ਤ ਨਾ ਹੀ ਲਿਖਦੇ!

ਕੀ ਲਿਖ ਛਡਿਆ ਜੇ, ਮੈਨੂੰ ਭਲ ਜਾਉ। ਕਿਉਂਕਿ -- - ਅਰੀ ਤੇ ਮੇਰੇ ਕੋਲੋਂ ਪੜ੍ਹਿਆ ਹੀ ਨਹੀਂ ਗਿਆ। ਉਫ, ਤੁਹਾਨੂੰ ਭੁਲ ਜਾਵਾ ਕਿਸ ਤਰਾਂ ਆਪਣੇ ਦਿਲ ਵਿਚੋਂ, ਆਪਣੇ ਦਿਮਾਗ ਵਿਚੋਂ, ਆਪਣੀਆ ਅੱਖੀਆਂ ਵਿਚੋਂ - ਆਪਣੇ ਖ਼ਿਆਲ ਤੇ ਰੁਹ ਵਿਚੋਂ, ਤੁਹਾਨੂੰ ਬਾਹਰ ਕਢਾ?

ਮੈਂ ਤੇ ਭਲਾ ਅਨਜਾਣ ਸਾਂ, ਤੁਸਾਂ ਫਿਰ ਏਡੀ ਵਡੀ ਨਾ-ਦਾਨੀ ਕਿਉ ਕੀਤੀ? ਮੈਂ ਬੇਵਕੂਫ ਸਾਂ ਤੁਸੀ ਤੇ ਅਕਲਮੰਦ ਸਉ। ਜੇ ਮੈਂ ਨਾ-ਤਜਰਬਾ ਕਾਰ ਸਾਂ, ਤੁਸੀ ਤੇ ਬੜੇ ਸਿਆਣੇ ਸਉ।

ਮੇਰੇ ਦੇਵਿੰਦਰ ਜੀ, ਅਜ ਤੁਸੀ ਮੈਨੂੰ ਸਲਾਹ ਦੇਦੇ ਹੋ ਕਿ ਮ ਤੁਹਾਨੂੰ ਭੁਲ ਜਾਵਾਂ। ਜੇ ਇਹੋ ਹੀ ਸਲਾਹ ਦੇਣੀ ਸੀ, ਤਾਂ ਮੇਰੇ ਅੱਲੜ੍ਹ ਤੋਂ ਭੋਲੇ ਜਿਹੇ ਦਿਲ ਤੇ ਆਪਣੀ ਮੁਹੱਬਤ ਨੂੰ ਕਿਉਂ ਬਿਠਾਉਣਾ ਸੀ? ਜਦੋੰ ਤੁਸੀ ਮੇਰੇ ਦਿਲ ਦੇਵਤਾ ਬਣ ਗਏ; ਜਦੋਂ ਮੈਂ ਆਪਣੇ ਜਜ਼ਬਾਤਾਂ ਤੇ ਵਲਵਲਿਆਂ ਦੇ ਫੁਲ ਤੁਹਾਡੇ ਕਦਮਾਂ ਤੋਂ ਕੁਰਬਾਨ ਕਰਨੇ ਸ਼ੁਰੂ ਕਰ ਦਿਤੇ ... ... ਹੁਣ ਕਹਿੰਦੇ ਹੋ ਕਿ ਮੈਂ ਤੁਹਾਨੂੰ ਭੁਲ ਜਾਵਾਂ।

ਤੁਹਾਡਾ ਅਕਸ, ਜਿਹੜਾ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਵਿਚ

੧੭੮