ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/204

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੁਹਾਡੀ ਤਬੀਅਤ ਦੇ ਮੈਂ ਦੇ ਪਾਸੇ ਦੇਖੇ ਹਨ - ਇਕ ਉਹ, ਜਿਹੜਾ ਦੁਨੀਆਂ ਦੀਆਂ ਔਖੀਆਂ, ਰੁਖੀਆਂ ਤੇ ਤੰਗ ਦਿਲੀ ਦੀਆਂ ਗੱਲਾਂ ਦਾ ਮੁਕਾਬਲਾ ਕਰਨ ਲਈ ਹੈ, ਤੇ ਦੂਜਾ - ਮਿਠਾਸ, ਨਰਮਾਈ, ਪਿਆਰ, ਗੰਭੀਰਤਾ ਨਾਲ ਕਿਸੇ ਮੇਰੇ ਵਰਗੇ ਨੂੰ ਕਾਬੂ ਕਰਨ ਲਈ।

ਐ ਮੇਰੀ ਰੂਹ ਦੇ ਪੁਰਾਣੇ ਬਾਦਸ਼ਾਹ ! ਜਿਨਾਂ ਨੂੰ ਮੈਂ ਸਚ ਮੁੱਚ ਹੀ ਬਾਦਸ਼ਾਹਾਂ ਵਰਗੀ ਖ਼ਿਆਲੀ ਪੁਸ਼ਾਕ ਨਾਲ ਸਸੌਂਦੀ ਰਹੀ, ਦਿਲ ਤੇ ਸੁਭਾ ਵਿਚ ਉੱਚੇ ਤੋਂ ਉੱਚਾ ਕਰਨ ਲਈ ਪਿਆਰ ਦੇ ਟੀਕੇ ਲਾਉਂਦੀ ਰਹੀ ਉਸ ਦੀ ਸ਼ਕਲ, ਦਿਲ ਤੇ ਖ਼ਿਆਲ ਕਿਸ ਤਰ੍ਹਾਂ ਬਦਲ ਗਿਆ ਹੈ।

ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਨੂੰ ਕਿਉਂ ਉਹ ਕੁਝ ਸਮਝਦੀ ਰਹੀ ਜੋ ਕੁਝ ਤੁਸੀ ਨਹੀਂ ਸਉ । ਤੁਹਾਡੀ ਏਡੀ ਵਡੀ, ਏਡੀ ਸੋਹਣੀ, ਚੰਗੀ ਤਸਵੀਰ ਮੈਂ ਆਪਣੇ ਖ਼ਿਆਲ ਨਾਲ ਬੰਨ ਕੇ ਆਪਣੇ ਦਿਲ ਦੀ ਫਰੇਮ ਨਾਲ ਜੜ ਕੇ ਰਖੀ। ਕੀ ਇਹ ਮੇਰੀ ਬੇਵਕੂਫੀ ਸੀ, ਜਿਸ ਨੇ ਤੁਹਾਨੂੰ ਇਹ ਕੁਝ ਬਣਾਇਆ?

ਹਣ ਤੇ ਤੁਹਾਡੇ ਵਲੋਂ ਮੇਰੇ ਕਿਸੇ ਗੱਲ ਦੇ ਜੁਆਬ ਦੀ ਆਸ ਤੇ ਨਹੀਂ, ਪਰ ਤੁਹਾਡੀ ਸੁਖ ਸਾਂਦ ਦਾ ਪਤਾ ਲਾਉਣ ਲਈ ਮੈਂ ਕਈ ਵਾਰੀ ਬੇਚੈਨ ਹੋ ਜਾਂਦੀ ਹਾਂ।

ਤੁਹਾਡੀ ਪੂਰਾਣੀ... ... ...