ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇਗੀ, ਪਰ ਮੈਨੂੰ ਹੁਣ ਪਤਾ ਲੱਗਾ ਹੈ ਕਿ · ਅਕਲ ਨਾਲੋਂ ਵਧੀਕ ਤੁਹਾਡੇ ਵਿਚ ਚਾਲਾਕੀ ਹੈ, ਤੇ ਇਸ ਚਾਲਾਕੀ ਨਾਲ ਜਿਸਦੀ ਅਸਲੀਅਤ ਕਿਸੇ ਨਾ ਕਿਸੇ ਦਿਨ ਜ਼ਾਹਿਰ ਹੋ ਜਾਣੀ ਸੀ, ਮੇਰੇ ... ਤੁਸੀ ਕਦੋਂ ਏਡੇ ਵਡੇ . ਕੁਝ ਬਣ ਸਕਦੇ ਸਉ। ਤੁਹਾਨੂੰ ਇਹ ਉਦੋਂ ਯਕੀਨ ਕਿਉਂ ਨਹੀਂ ਸੀ ਆਉਂਦਾ, ਕਿ ਤੁਹਾਡੇ ਨਾਂ ਦੀ ਇਜ਼ਤ ਮੇਰੇ ਉਤੇ ਹੈ -- ਤੇ ਮੇਰੇ ਕਰ ਕੇ ਹੀ ਤੁਹਾਡੀ ਸ਼ੋਹਰਤ ਚਮਕਦੀ ਰਹੀ, ਕਿਉਂਕਿ ਮੇਰੇ ਹੀ ਪਿਆਰ ਨੇ ਤੁਹਾਨੂੰ ਉਚਾ ਬਣਾਈ ਰਖਿਆ ? ਤੁਸੀ ਆਪਣੇ ਔਗਣ ਮੇਰੇ ਸਾਹਮਣੇ ਲਿਆਉਣੋ ਝਿਜਕਦੇ ਹੋ। ਹੁਣ ਤੁਸੀ ਭਾਵੇਂ ਮੇਰੀਆਂ ਗੱਲਾਂ ਤੇ ਹਸ ਛਡ, ਪਰ ਸਚਾਈ ਕਿਸੇ ਦੇ ਮਖੌਲ ਨਾਲ ਉਡ ਨਹੀਂ ਜਾਂਦੀ।

ਹਾਲੀ ਵੀ ਤੁਹਾਡੀ ਸ਼ੋਹਰਤ ਮੇਰੇ ਹੱਥ ਦੀ ਤਲੀ ਤੇ ਹੈ, ਜਿਹੜੀ ਜੇ ਚਾਹੇ ਤਾਂ ਤੁਹਾਡੇ ਕੋਲੋਂ ਬਦਲਾ ਲੈ ਸਕਦੀ ਹੈ - ਪਰ ਦੇਵਿੰਦਰ ਜੀ - ਨਹੀਂ, ਆਦਮੀ, ਆਦਮੀ ਤੇ ਔਰਤਾਂ ਔਰਤਾਂ ਹੀ ਹੁੰਦੀਆਂ ਨੇ। (ਭਾਵੇਂ ਸਾਰੇ ਇਕੋ ਜਹੇ ਨਹੀਂ) ਇਹ ਕੁਦਰਤ ਦਾ ਅਟਲ ਕਾਨੂੰਨ ਹੈ ਜਿਸ ਨੂੰ ਕਈ ਵਾਰੀ ਉਹਲੇ ਕੀਤਾ ਜਾਂਦਾ ਹੈ। ਕੁਝ ਵੀ ਹੋਵੇ, ਬਹੁਤੇ ਆਦਮੀਆਂ ਦਾ ਦਿਲ, ਚੰਗੀਆਂ ਔਰਤਾਂ ਵਰਗਾ ਨਹੀਂ ਹੋ ਸਕਦਾ! ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਦਮੀ ਕਰਨੋਂ ਝਿਜਕਦੇ ਨਹੀਂ ਪਰ ਔਰਤਾਂ ਕਦੇ ਉਹ ਗੱਲਾਂ ਨਹੀਂ ਕਰ ਸਕਦੀਆਂ।

ਦਵਿੰਦਰ ਜੀ, ਮੈਂ ਚੰਗੀ ਤਰਾਂ ਸਮਝ ਸਕਦੀ ਹਾਂ, ਕਿ ਮੇਰੇ ਵਰਗੀਆਂ ਲੜਕੀਆਂ ਅਨਭੋਲ ਹੀ ਗੂਹੜੇ ਪਿਆਰ ਦੇ ਅਸਰ ਹੇਠ ਤੁਹਾਡੇ ਵਰਗੇ ਲੜਕਿਆਂ ਨੂੰ ਕਈ ਕੁਝ ਆਖ ਦੇਂਦੀਆਂ ਹਨ ਜਿਸ ਨੂੰ ਉਹ ਆਪਣੇ ਦੋਸਤਾਂ ਨੂੰ ਜਲਦੀ ਤੋਂ ਜਲਦੀ ਦੱਸਣ ਦਾ ਮੌਕਾ ਲਭਦੇ ਰਹਿੰਦੇ ਨੇ, ਤੇ ਏਸੇ ਗੱਲ ਤੇ ਫ਼ਖ਼ਰ ਕਰਦੇ ਨੇ ਕਿ ਕੋਈ ਕੁੜੀ ਉਨਾਂ ਦੀ ਪ੍ਰੇਮਣ ਹੈ, ਉਹਨੂੰ ਬੜਾ ਚਾਹੁੰਦੀ ਹੈ.....ਪਰ ਉਹ ਉਸ ਦੀ ਪ੍ਰਵਾਹ ਨਹੀਂ ਕਰਦੇ। ਹੈ ਨਾ ਫ਼ਖ਼ਰ ਵਾਲੀ ਗੱਲ ? ਕਿੰਨਾ ਫੁਲਦੇ ਨੇ, ਤੁਹਾਡੇ ਵਰਗੇ ਇਨਾਂ ਗਲਾਂ ਤੇ।

ਇਸ ਦੇ ਉਲਟ ਬਹੁਤ ਘਟ ਲੜਕੀਆਂ ਨੇ ਜਿਹੜੀਆਂ ਦੱਸਣਾ ਪਸੰਦ

੧੯੫