ਇਹ ਵਰਕੇ ਦੀ ਤਸਦੀਕ ਕੀਤਾ ਹੈ
ਕਰਦੀਆਂ ਨੇ ਕਿ ਉਨ੍ਹਾਂ ਦਾ ਕਿਸੇ ਨਾਲ ਪਿਆਰ ਹੈ। ਪਤਾ ਹੈ, ਕਿਉਂ?ਕਿਉਂਕਿ ਤੁਹਾਡੇ ਵਰਗੇ ਬਣਾਇਆਂ ਹੋਇਆਂ ਦੀ ਸੋਸਾਇਟੀ ਨੂੰ ਜੇ ਕਦੀ ਉਨ੍ਹਾਂ ਲੜਕੀਆਂ ਦੀ ਗੱਲ ਦਾ ਪਤਾ ਲਗ ਜਾਏ, ਤਾਂ ਉਨ੍ਹਾਂ ਵਿਚਾਰੀਆਂ ਨੂੰ ਨੀਵੇਂ ਤੋਂ ਨੀਵਾਂ ਤੇ ਬਦਨਾਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਫੇਰ ਇਹ ਹੀ ਸੋਸਾਇਟੀ ਔਰਤਾਂ ਦੇ ਹਕ ਦੀ ਰਖਯਕ ਸਮਝੀ ਜਾਂਦੀ ਹੈ। ਵਾਹ! ਕਿਡਾ ਸੋਹਣਾ ਇਨਸਾਫ਼ ਹੈ।
ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਸ਼ਾਇਦ ਯਾਦ ਵੀ ਹੋਵੇ ਕਿ ਮੈਂ ਤੇ ਕਿਸ ਤਰ੍ਹਾਂ ਪਿਆਰ ਕਰਦੀ ਸਾਂ ਤੇ ਉਸ ਪਿਆਰ ਦੀ ਯਾਦ ਵਿਚ ਤੁਸੀਂ ਮੈਨੂੰ ਆਪਣੀ ਬੇ-ਵਫਾਈ ਦੇ ਟੋਏ ਵਿਚ ਘਸੀਟਦੇ ਗਏ। ਕੋਈ ਗੱਲ ਨਹੀੰ ਇਹ ਬਹੁਤੇ ਆਦਮੀਆਂ ਦੇ ਕਾਰੇ ਨੇ। ਮੈਨੂੰ ਖੁਸ਼ੀ ਹੈ ਕਿ ਮੈਂ ਬਹੁਤੀ ਕਮਜ਼ੋਰ ਸਾਬਤ ਨਹੀਂ ਹੋਈ ਤੇ ਆਪਣੇ ਆਪ ਨੂੰ ਵੇਲੇ ਸਿਰ ਸੰਭਾਲ ਲਿਆ ਹੈ, ਤੇ ਤੁਹਾਡਾ ਚਿਕੜ ਮੇਰੇ ਚੰਗੇ ਕਪੜੇ ਖ਼ਰਾਬ ਨਹੀਂ ਕਰ ਸਕਿਆ।
ਬਾਕੀ ਅਗਲੇ ਖ਼ਤ ਵਿਚ
ਤਹਾਡੀ.. ... ... ... ਹੁਣ ਕਿਥੇ
੧੯੬