ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/225

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖ਼ਤ ਨੰ: ੭੬

 

ਮੇਰੇ ਵੀ ਕਦੇ ਬਣੇ ਪ੍ਰੀਤਮ,

ਤੁਸੀ ਕਿਸ ਦਿਨ ਏਥੇ ਪੁਜ ਰਹੇ ਹੋ? ਮੈਂ ਤੁਹਾਨੂੰ ਬੜੀ ਚਾਹ ਨਾਲ ਉਡੀਕ ਰਹੀ ਹਾਂ। ਤੁਹਾਨੂੰ ਬਦਲਿਆ ਹੋਇਆ ਦੇਖਣ ਤੇ ਮੇਰਾ ਬੜਾ ਜੀ ਕਰਦਾ ਹੈ।

ਸੋ ਤੁਹਾਡਾ ਹੁਣ ਵਿਆਹ ਹੋਵੇਗਾ, ਤੁਸੀ ਲਾੜਾ ਬਣੋਗੇ, ਸਿਹਰੇ ਬੰਨੋਗੇ - ਖੂਬ ਸ਼ਾਨ ਨਾਲ ਸਜੋਗੇ ...... ਆਲੇ ਦੁਆਲੇ ਦਸਤ ਟਹਿਕਦੇ ਫਿਰਨਗੇ - ਕੋਈ ਪਿਛੋਂ ਕੋਟ ਝਾੜਦਾ ਹੋਵੇਗਾ .. ... ਕੋਈ ਜੰਝ ਦਾ ਪ੍ਰੋਗਰਾਮ ਪੁਛਦਾ ਹੋਵੇਗਾ - ਰੰਗ ਰਲੀਆਂ ਹੋਣਗੀਆਂ ...... ਕਈ ਦੋਸਤ ਤੁਹਾਨੂੰ ਚੁਣ ਚੁਣ ਕੇ Present ਦੇਣਗੇ ... ... ਮੈਂ ਵੀ ਕੋਈ ਚੀਜ਼ ਦੇਣਾ ਚਾਹੁੰਦੀ ਹਾਂ - ਜਿਹੜੀ ਮੇਰੇ ਪਿਆਰ ਦੀ ਮੁਜੱਸਮ ਹੋਵੇ ... ... ਮੈਂ ਤੁਹਾਡੀਆਂ ਖੁਸ਼ੀਆਂ ਦੇਖਣ ਲਈ ਉਡੀਕ ਰਹੀ ਹਾਂ। ਤੁਹਾਨੂੰ ਫਲਦਾ ਤੇ ਫੁਲਦਾ ਦੇਖਣ ਲਈ ਤੇ ਤੁਹਾਨੂੰ ਮੈਨੂੰ ਭੁਲਦਾ ਦੇਖਣ ਲਈ - ਹਾਂ, ਫੇਰ ਕੀ ਹੋਵੇਗਾ? ਮੈਂ ਮਿਟ ਜਾਵਾਂਗੀ ... ... ਤੁਹਾਡੀ ਯਾਦ ਵਿਚੋਂ - ਇਸ ਸੋਹਣੀ ਤੇ ਪਿਆਰੀ ਯਾਦ ਵਿਚੋਂ ...... ਪਰ ਮੇਰੇ ਪਿਆਰ ਦਾ ਤੋਹਫਾ ਤੇ ਤੁਹਾਡੇ ਲਈ ਸਦਾ ਜਿਉਂਦਾ ਰਹੇਗਾ ... ... ਕਿਸੇ ਦੇ ਬੀਤੇ ਦਿਨਾਂ ਦੀ ਯਾਦ ਦਿਵਾਉਣ ਲਈ... ...ਤੇ ਕਦੀ ਕਦੀ ਤੁਹਾਨੂੰ ਤੜਪਾਉਣ ਲਈ -। ਤੁਸੀ ਹਰ ਮਿੰਟ ਮੈਨੂੰ ਹੁਣ ਉਕਾ ਹੀ ਭੁਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜੇ ਤੁਹਾਡੇ ਸੋਹਣੇ ਜੀਵਨ ਵਿਚ ਮੇਰੀ ਜਾਨ ਦਾ ਕੰਡਾ ਨਾ ਚੁਭਦਾ ਰਹੇ--

੨੧੧