ਏਸੇ ਤਰ੍ਹਾਂ ਹੀ ਸਹੀ ਮੈਨੂੰ ਫੇਰ ਵੀ ਤੁਹਾਨੂੰ ਦੋਹਾਂ ਨੂੰ ਖ਼ੁਸ਼ੀ ਦੇਖਣ ਵਿਚ ਖੁਸ਼ੀ ਹੋਵੇਗੀ। ਪਰ ਮੈਨੂੰ ਡਰ ਹੈ ਕਿ ਨਵੀਆਂ ਖੁਸ਼ੀਆਂ ਵਿਚ, ਨਵੇਂ ਗੀਤ ਚਾਹਵਾਂ ਤੇ ਮਲ੍ਹਾਰਾਂ ਵਿਚ ਮਸਤ ਹੋ ਕੇ ਮੇਰੇ ਤਸੀ ਤੋਹਫ਼ੇ ਨੂੰ ਹੀ ਨਾ ਭੰਨ ਸਟੋ .... ... ਤਾਂ ਜੋ ਇਸ ਤੇ ਨਜ਼ਰ ਪੈਣ ਨਾਲ ਕਿਸੇ ਦੀ ਯਾਦ ਨਾ ਆ ਸਤਾਏ। ਨਾ, ਦੇਵਿੰਦਰ ਜੀ, ਇਸ ਤਰ੍ਹਾਂ ਨਾ ਕਰਨਾ। ਪਰ ਉਸਨੂੰ ਰਖਣਾ ਵੀ ਕਮਲਾ ਸ਼ਾਇਦ ਪ੍ਰਵਾਨ ਨਾ ਕਰੇ। ਮੇਰੀ ਤੇ ਸਗੋਂ ਰੀਝ ਹੈ, ਕਿ ਕਮਲਾ ਮੇਰੀ ਚੰਗੀ ਸਹੇਲੀ ਬਣੇ। ਕੀ ਤੁਸੀ ਏਨੀ ਹੀ ਮਦਦ ਕਰ ਸਕੋਗੇ? ਮੁਸ਼ਕਿਲ ਜਿਹਾ ਜਾਪਦਾ ਹੈ। ਜਦੋਂ ਕਦੀ ਕਮਲਾ ਤੁਹਾਨੂੰ ਮੇਰੀ ਬਾਬਤ ਪੁਛਿਆ ਕਰੇਗੀ - ਤੁਸੀਂ ਕੀ ਕਿਹਾ ਕਰੋਗੇ? ਇਹੋ ਨਾ ... ... "ਉਹ ਤੇ ਮੈਨੂੰ ਬੜਾ ਪਿਆਰ ਕਰਦੀ ਸੀ ... ਪਰ ਮੈਂ ਦਿਲੋਂ ਨਹੀਂ ਜਾ ਕਰਦਾ ... ... ਉਹ ਮੇਰੇ ਤੇ ਜਾਨ ਵਾਰਦੀ ਸੀ, ਪਰ ਮੈਂ ... ..." ਹਾਂ, ਤੇ ਇਹੋ ਜਿਹੀਆਂ ਕਈ ਗੱਲਾਂ ਕਰਕੇ ਮੈਨੂੰ ਉਸ ਦੀਆਂ ਅੱਖਾਂ ਵਿਚ ਨਵਾਂ ਕਰਨ ਦੀਆਂ ਤੇ ਆਪਣਾ ਰੋਅਬ ਜਮਾਉਣ ਦੀਆਂ ਕੋਸ਼ਿਸ਼ਾਂ ਕਰੋਗੇ!...... ਤਾਂ ਜੋ ਉਹ ਤੁਹਾਡੇ ਕਾਬੂ ਵਿਚ ਰਹੇ। ਠੀਕ ਹੈ ਨਾ?
ਮੇਰੀਆਂ ਫਜ਼ੂਲ ਗੱਲਾਂ ਤੇ ਹਸਨਾ ਨਾ। ਨਾਲੇ ਹਸ ਕੇ ਕਰੋਗੇ ਵੀ ! ਮੈਂ ਅਜ ਹੋਰ ਨਹੀਂ ਲਿਖਦੀ, ਕਿਉਂਕਿ ਹੁਣ ਵਿਆਹ ਦੀਆਂ ਤਿਆਰੀਆਂ ਵਿਚ ਬੜੇ ਰੁਝੇ ਹੋਵੋਗੇ!
ਨਵੀਆਂ ਖੁਸ਼ੀਆਂ ਲਈ ਮੁਬਾਰਕਬਾਦ ਭੇਜਦੀ ਹੋਈ
ਮੈਂ ਹਾਂ,
ਤੁਹਾਡੀ ਸ਼ੁਭਚਿੰਤਕ.......