ਖ਼ਤ ਨੰ: ੮੪
ਚੰਗੇ ਦਵਿੰਦਰ ਜੀ,
ਕਿਤੇ ਮੇਰਾ ਖ਼ਤ ਕਮਲਾ ਜੀ ਨੂੰ ਤੇ ਨਹੀਂ ਪੜਾਉਂਦੇ? ਦੇਖਣਾ ਗਲਤ ਫਹਿਮੀ ਵਿਚ ਆਪਣਾ ਸੁਖ ਤੇ ਖ਼ੁਸ਼ੀ ਖ਼ਰਾਬ ਨਾ ਕਰ ਲੈਣੀ । ਬੇਸ਼ਕ ਤੁਸੀ ਮੇਰੇ ਖ਼ਤਾਂ ਤੋਂ ਅੱਕ ਗਏ ਹੋਵੋਗੇ; ਛੁਪ ਕੇ ਪੜਨ ਲਈ ਥਾਂ ਤੇ ਵਕਤ ਦੀ ਵੀ ਭਾਲ ਕਰਦੇ ਹੋਵੋਗੇ ਤੁਹਾਨੂੰ ਤਕਲੀਫ਼ ਵੀ ਹੁੰਦੀ ਹੋਵੇਗੀ .... ... ਪਰ ਮੈਂ ਹੁਣ ਜਲਦੀ ਹੀ ਇਸ ਸਿਲਸਿਲੇ ਨੂੰ ਖ਼ਤਮ ਕਰ ਦਿਆਂਗੀ ਓਨਾ ਚਿਰ ਲਈ ਖ਼ਿਮਾਂ ਮੰਗਦੀ ਹਾਂ। ਦੇ ਦਿਓਗੇ ਨਾ?
ਤੁਸੀ ਭਾਵੇਂ ਮੇਰੇ ਕਿਸੇ ਸੁਆਲ ਦਾ ਜੁਆਬ ਨਹੀਂ ਦੇਂਦੇ। ਚੰਗਾ ਨਾ ਦਿਓ, ਹੁਣ ਮੈਨੂੰ ਇਸ ਗਲ ਦੀ ਪ੍ਰਵਾਹ ਨਹੀਂ, ਮੈਨੂੰ ਆਪਣੇ ਦਿਲ ਕੋਲੋਂ ਹੀ ਇਨ੍ਹਾਂ ਦਾ ਜੁਆਬ ਮਿਲ ਜਾਂਦਾ ਹੈ। ਤੁਸੀਂ ਸ਼ਾਇਦ ਯਕੀਨ ਨਾ ਕਰੋ, ਕਿ ਮੇਰੇ ਦਿਲ ਦੇ ਬਾਗ਼ ਵਿਚ ਇਕ ਨਵਾਂ ਫੁਲ ਖਿੜਿਆ ਹੈ । ਮੈਂ ਪਿਆਰ ਕਰਨਾ ਸਿਖ ਗਈ ਹਾਂ । ਪਿਆਰ ਦੀ ਦੁਨੀਆ ਸਚ ਮੁਚ ਕਿੰਨੀ ਸੂਹਣੀ ਹੈ। ਮੈਂ ਦੇਖਦੀ ਹਾਂ, ਕਿ ਮੇਰੇ ਦਿਲ ਦੀ ਫੁਲਵਾੜੀ ਵਿਚ ਖਿੜਨ ਵਾਲਾ ਛੋਟਾ ਜਿਹਾ ਫ਼ੁਲ ਤੁਹਾਡਾ ਹੀ ਕਦੀ ਅਕਸ ਬਣ ਕੇ ਲਹਿ-ਲਹਾਉਂਦਾ ਹੈ। ਹਾਂ, ਬਿਲਕੁਲ ਉਹੋ ਜਿਹੀ ਖ਼ੁਸ਼ਬੋ।
ਹੁਣ ਮੇਰੇ ਵਿਚ ਨਾ ਸੂਰਜ ਵਰਗੀ ਤੇਜ਼ੀ ਰਹੀ ਹੈ, ਤੇ ਨਾ ਦਰਿਆ ਵਰਗੀ ਬੇਤਾਬੀ। ਪਰ ਪਿਆਰ ਦੀ ਕਦਰ ਮੈਨੂੰ ਹੁਣ ਮਾਲੂਮ ਹੋਣ ਲਗੀ ਹੈ ਮੈਂਨੂੰ ਆਪਣਾ ਦਿਲ ਹੁਣ ਸ਼ੀਸ਼ਾ ਦਿਸਣ ਲਗ ਪਿਆ ਹੈ। ਪਹਿਲਾਂ
੨੨੩