ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/239

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਲ - ਜਿਹੜੀਆਂ ਬਿਨਾ ਦੇਖੇ ਸੋਚੇ ਕਿਸੈ ਦੀ ਖ਼ੁਦਗਰਜ਼ ਖ਼ੁਸ਼ੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਂਦੀਆਂ ਹਨ ਜਿਸ ਕਰਕੇ ਪਿਛੋਂ ਉਨ੍ਹਾਂ ਨੂੰ ਬਹੁਤ ਵਾਰੀ ਪਛਤੌਣਾ ਪੈਂਦਾ ਹੈ - ਭਰੀ ਪਈ ਹੈ।

ਇਹ ਇਕ ਆਮ ਕਹਾਣੀ ਹੈ......ਬਹੁਤੀਆਂ ਮੇਰੇ ਵਰਗੀਆਂ ਇਸ ਦਾ ਸ਼ਿਕਾਰ ਹੋ ਜਾਂਦੀਆਂ ਨੇ। ਏਸੇ ਲਈ ਤੇ ਮੈਂ ਇਹ ਸਤਰਾਂ ਲਿਖ ਦਿੱਡੀਆਂ ਨੇ ਕਿ ਮੇਰੇ ਵਰਗੀਆਂ ਹੋਰ ਕਈ ਇਸ ਤੋਂ ਕੁਝ ਸਿਖ ਸਕਣ। ਅੰਨੇ ਪਿਆਰ ਵਿਚ ਸਭ ਕੁਝ ਗਵਾ ਬੈਠਣ ਤੋਂ ਪਹਿਲਾਂ ਉਹ ਸੋਚ ਲੈਣ, ਕਿ ਉਹ ਐਵੇਂ ਤੇ ਉਨ੍ਹਾ ਆਦਮੀਆਂ ਲਈ ਆਪਣਾ ਆਪ ਕੁਰਬਾਨ ਤੇ ਨਹੀਂ ਕਰੀ ਜਾਂਦੀਆਂ, ਜਿਨ੍ਹਾਂ ਨੇ ਪਿਛੋਂ ਲਫ਼ਜ਼ਾਂ ਨਾਲ ਹੀ ਏਡੇ ਵਡੇ ਰਿਸ਼ਤੇ , ਜਿਸਨੂੰ ਉਹ ਮਖੌਲ ਜਿਹਾ ਸਮਝਦੇ ਨੇ - ਕਟ ਕੇ ਪਰੇ ਰਖ ਦੇਣਾ ਹੈ। ਸ ਦੇਵਿੰਦਰ ਜੀ, ਹੁਣ ਆਖ਼ਰੀ ਖ਼ਤ ਲਿਖ ਕੇ, ਮੈਂ ਤੁਹਾਨੂੰ ਦੁਆਵਾਂ ਦੀ ਹੋਈ ਜੀਵਨ ਨੂੰ ਨਵੀਂ ਫਿਲਾਸਫੀ ਨਾਲ ਬਿਤਾਵਾਂਗੀਤੁਹਾਡੀ...................


੨੨੫