ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੫

ਮੇਰੇ ਚੰਗੇ ਦੇਵਿੰਦਰ ਜੀ,

ਤੁਹਾਡੀ ਵਲੋਂ ਦੋ ਦਿਨ ਖ਼ਤ ਨਾ ਆਉਣ ਕਰ ਕੇ, ਮੈਂ ਆਸ ਛਡਦੀ ਜਾ ਰਹੀ ਸਾਂ। ਖ਼ਿਆਲ ਆਉਂਦਾ ਸੀ ਕਿ ਤੁਸੀ ਹੁਣ ਮੈਨੂੰ ਭੁਲਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਅਜ ਮੈਂ ਤੁਹਾਡੇ ਖ਼ਤ ਨੂੰ ਪੜ੍ਹ ਕੇ ਹੈਰਾਨ ਵੀ ਹੋਈ ਤੇ ਖ਼ੁਸ਼ ਵੀ। ਇਹ ਕੀ ਲਿਖਿਆ ਹੈ ਤੁਸਾਂ?... ... ... ...."ਮੈਂ ਇਸ ਹੋਣ ਵਾਲੇ ਡਰਾਮੇ ਦੇ ਹਰ ਪਾਸੇ ਨੂੰ ਚੰਗੀ ਤਰ੍ਹਾਂ ਸੋਚ ਲਿਆ ਹੈ, ਤੇ ਮੈਂ ਅਖ਼ੀਰ ਦਮ ਤਕ ਤੁਹਾਡਾ ਵਫ਼ਾਦਾਰ ਪ੍ਰੀਤਮ ਬਣਨ ਦਾ ਇਕਰਾਰ ਕਰਦਾ ਹਾਂ। ਜਿਤਨਾ ਤੁਸੀ ਡਰ ਰਹੇ ਹੋ ਇਤਨਾ ਡਰਨ ਦੀ ਲੋੜ ਨਹੀਂ। ਪਿਆਰ ਵਿਚ, ਹਿੰਮਤ, ਦਲੇਰੀ, ਹੌਸਲਾ ਤੇ ਬਰਦਾਸ਼ਤ ਦੀ ਬੜੀ ਲੋੜ ਹੁੰਦੀ ਹੈ .. .। "

ਮੈਂ ਤੁਹਾਡੇ ਉਪਰਲੇ ਲਿਖੇ ਹੋਏ ਇਕ ਇਕ ਲਫ਼ਜ਼ ਨੂੰ ਕਈ ਵਾਰ ਪੜ੍ਹਿਆ ਹੈ। ਕੀ ਤੁਸੀ ਸੱਚ ਮੁੱਚ ਇਨ੍ਹਾਂ ਲਫ਼ਜ਼ਾਂ ਤੇ ਪੱਕੇ ਰਹੋਗੇ? ਦੁਨੀਆ ਦੀਆਂ ਹੋਰ ਲਾਲਸਾਵਾਂ ਤੁਹਾਡਾ ਧਿਆਨ ਤੇ ਨਾ ਬਦਲ ਦੇਣਗੀਆਂ? ਥਿੜਕੋਗੇ ਤੇ ਨਹੀਂ? ਘਬਰਾਓਗੇ ਤੇ ਨਾ? ਦੁਨੀਆ ਦੀਆਂ ਔਖੀਆਂ ਘਟਨਾਵਾਂ ਵਿਚ ਵੀ ਮੇਰਾ ਹਥ ਫੜੀ ਰਖੋਗੇ? ਵੇਖਣਾ, ਮੇਰੇ ਦਵਿੰਦਰ, ਕਿਸੇ ਲਾਲਚ ਵਿਚ ਆ ਕੇ ਮੈਨੂੰ ਠੁਕਰਾ ਨਾ ਦੇਣਾ। ਅਜੇ ਤੇ ਵੇਲਾ ਹੈ ਕਿ ਅਸੀ ਸੰਭਲ ਜਾਈਏ; ਹੋਰ ਸੋਚ ਲਈਏ, ਵਿਚਾਰ ਲਈਏ। ਨਹੀਂ ਤੇ ਜੇ ਪਿਛੋਂ ਤੁਹਾਡੀ ਵਫਾ ਬੇ-ਵਫਾਈ ਵਿਚ ਤਬਦੀਲ ਹੋ ਗਈ, ਤਾਂ ਮੇਰਾ

੧੩