ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਬਣੇਗਾ? ਇਹ ਖ਼ਿਆਲ ਅਜੇ ਵੀ ਮੇਰੇ ਦਿਲ ਵਿਚ ਆ ਜਾਂਦਾ ਹੈ।

ਸੋ ਮੈਂ ਚਾਹੁੰਦੀ ਹਾਂ, ਕਿ ਤੁਸੀ ਫੇਰ ਇਕ ਵਾਰੀ ਸੋਚ ਲਓ। ਕਿ ਕੀ ਤੁਸੀ ਇਸ ਸੁਚੇ ਤੇ ਉਚੇ ਜਹੇ ਰਿਸ਼ਤੇ ਨੂੰ ਤੋੜ ਤਕ ਨਿਭਾ ਸਕੋਗੇ?

ਮੈਂ ਜੁਆਬ ਨੂੰ ਬੜੀ ਤਾਂਘ ਨਾਲ ਉਡੀਕਾਂਗੀ। ਦੇਖਣਾ, ਬਹੁਤੀ ਇੰਤਜ਼ਾਰ ਨਾ ਕਰਾਉਣੀ।

ਤੁਹਾਡੀ................

੧੪