ਖ਼ਤ ਨੂੰ ੧੫
ਮੇਰੇ ਪਿਆਰੇ ਦੇਵਿੰਦਰ ਜੀ, “ਅਗੇ ਨਾਲੋਂ ਆਰਾਮ ਹੈ", ਤੁਹਾਡੇ ਖ਼ਤ ਵਿਚੋਂ ਪੜ੍ਹ ਕੇ ਮੈਂ ਬੜੀ ਹੀ ਖੁਸ਼ ਹੋਈ ਹਾਂ। ਐਤਕਾਂ ਬਿਮਾਰੀ ਦੇ ਬਿਸਤਰੇ ਤੇ ਪਿਆ ਤੁਸਾਂ ਬੜਾ ਚੰਗਾ ਖ਼ਤ ਲਿਖਿਆ ਹੈ।
ਦੇਵਿੰਦਰ ਜੀ, ਕਿਹੜੀ ਬਿਜਲੀ ਦੀ ਤਾਕਤ ਹੈ ਤੁਹਾਡੇ ਵਿਚ, ਜਿਹੜੀ ਤੁਹਾਡੇ ਲਫ਼ਜ਼ ਪੜ੍ਹਦਿਆਂ ਮੇਰੇ ਦਿਲ ਨੂੰ ਧੜਕਾ ਦੇਂਦੀ ਹੈ। ਤੁਹਾਡੇ ਖ਼ਤ ਵਿਚ ਭਾਵੇਂ ਮੈਂ ਤੁਹਾਡੀ ਸ਼ਕਲ ਨਹੀਂ ਦੇਖ ਸਕਦੀ, ਪਰ ਹਰਫ਼ਾਂ ਦੇ ਉਪਰ ਚਲਦੀਆਂ ਮੈਨੂੰ ਤੁਹਾਡੀਆਂ ਉਂਗਲਾਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਦੀ ਗਹਿਰਾਈ ਵਿਚ ਤੁਹਾਡਾ ਪਿਆਰ ਦਿਖਾਈ ਦੇ ਰਿਹਾ ਹੈ। ਜੇ ਕਿਤੇ ਇੰਨੇ ਇਕਰਾਰਾਂ ਵਿਚੋਂ, ਤੇ ਏਨੀਆਂ ਖ਼ਾਹਿਸ਼ਾਂ ਵਿਚੋਂ ਅੱਧੀਆਂ ਵੀ ਪੂਰੀਆਂ ਹੋ ਜਾਣ ਤਾਂ ਮੇਰੀ ਦੁਨੀਆ ਸ੍ਵਰਗ ਨਾ ਬਣ ਜਾਏ।
ਪਿਆਰ, ਖ਼ਾਹਿਸ਼ਾਂ ਨੂੰ ਪੂਰਾ ਕਰਨ ਦਾ ਇਕ ਵਸੀਲਾ ਬਣਾਇਆ ਗਿਆ ਹੈ। ਪਰ ਕਈਆਂ ਲਈ ਇਹ ਇਕ ਖਡੌਣੇ ਤੋਂ ਵਧ ਕੀਮਤ ਨਹੀਂ ਰਖਦਾ, ਜਿਹੜਾ ਪੁਰਾਣਾ ਹੋਣ ਜਾਂ ਟੁੱਟ ਜਾਣ ਮਗਰੋਂ ਜਾਂ ਆਪਣੀ ਨਾ ਬਦਲ ਸਕਣ ਵਾਲੀ ਹੈਸੀਅਤ ਤੋਂ ਥਕਾ ਦੇਣ ਕਰ ਕੇ, ਉਕਤਾ ਦੇਂਦਾ ਹੈ। ਇਹੋ ਜਿਹੇ ਲੋਕਾਂ ਨੇ ਪਿਆਰ ਦਾ ਅਸਲੀ ਮਤਲਬ ਨਹੀਂ ਸਮਝਿਆ ਹੁੰਦਾ।
ਮੈਂ ਜਦੋਂ ਤਕ ਪਿਆਰ ਦੇ ਸੁਆਦ ਨੂੰ ਚੱਖਿਆ ਨਹੀਂ ਸੀ, ਉਦੋਂ ਤਕ
੪੧