ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/52

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੈਨੂੰ ਇਸ ਵਿਚ ਛੁਪੀ ਹੋਈ ਅਨੋਖੀ ਤੇ ਸਭ ਤੋਂ ਵਧ ਖੁਸ਼ੀ ਦਾ ਪਤਾ ਨਹੀਂ ਸੀ ਲਗਾ। ਪਰ ਹੁਣ, ਜਿਸ ਤਰ੍ਹਾਂ ਮੈਂ ਤੁਹਾਨੂੰ ਅਗੇ ਵੀ ਲਿਖਿਆ ਸੀ, ਮੇਰਾ ਖ਼ਿਆਲ ਹੀ ਨਹੀਂ, ਯਕੀਨ ਹੈ ਕਿ ਦੁਨੀਆ ਦੀ ਅਸਲੀ ਤੇ ਸੱਚੀ ਖੁਸ਼ੀ ਸੱਚੇ ਪਿਆਰ ਵਿਚ ਲੁਕੀ ਹੋਈ ਹੈ, ਜਿਹੜੀ ਇਸ ਨੂੰ ਫੋਲਣ ਨਾਲ ਚਸ਼ਮੇ ਦੇ ਪਾਣੀ ਦੀ ਤਰ੍ਹਾਂ ਫੁਟ ਕੇ ਬਾਹਰ ਨਿਕਲ ਆਉਂਦੀ ਹੈ।

ਤੁਸੀਂ ਮੈਨੂੰ ਹੁਣ ਤਕ ਮੇਰੇ ਖ਼ਤਾਂ ਚੋਂ ਪੜ੍ਹ ਲਿਆ ਹੋਣਾ ਏਂ। ਮੇਰਾ ਯਕੀਨ ਨਹੀਂ ਕਿ ਤੁਸੀਂ ਚੰਗੀ ਤਰ੍ਹਾਂ ਪੜ੍ਹਿਆ ਹੈ। ਕੀ ਸਚ ਮੁਚ ਤੁਸਾਂ ਮੈਨੂੰ ਪੜਚੋਲ ਕੇ ਚੰਗੀ ਤਰ੍ਹਾਂ ਜਾਨਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਦਵਿੰਦਰ ਜੀ, ਲੋਕ ਤੇ ਕਹਿੰਦੇ ਨੇ,"ਇਸਤ੍ਰੀ ਦੇ ਦਿਲ ਅਜੇ ਤਕ ਕਿਸੇ ਨੂੰ ਪਤਾ ਨਹੀਂ ਲਗ ਸਕਿਆ।’’ ਮੇਰੀ ਖ਼ਾਹਿਸ਼ ਜ਼ਰੂਰ ਹੈ ਕਿ ਮੈਂ ਤੁਹਾਨੂੰ ਆਪਣਾ ਆਪ ਦਸਾਂ - ਤੇ ਬਿਲਕੁਲ ਠੀਕ ਤਰ੍ਹਾਂ। ਪਰ ਇਹ ਮੇਰੇ ਕੋਲੋਂ ਵੀ ਨਹੀਂ ਹੋ ਸਕਦਾ। ਇਸਤ੍ਰੀ ਇਕ ਭੇਦ ਹੈ, ਤੇ ਭੇਦ ਹੀ ਰਹੇਗੀ ਦਿਲ ਦੀਆਂ ਗਹਿਰਾਈਆਂ, ਤੜਪ ਰਹੀਆਂ ਖ਼ਾਹਿਸ਼ਾਂ, ਉਛਲ ਰਹੇ ਪਿਆਰ ਨੂੰ ਕਿੰਨ੍ਹਾਂ ਲਫ਼ਜ਼ਾਂ ਨਾਲ ਬਾਹਰ ਲਿਆਵਾਂ। ਹਾਂ, ਇੰਨਾਂ ਜ਼ਰੂਰ ਕਹਿ ਸਕਦੀ ਹਾਂ, ਕਿ ਅੰਦਰੋਂ ਬਾਹਰੋਂ ਇਕ ਹਾਂ। ਬੋਲ ਤੇ ਅਮਲ ਵਿਚ ਇਕ ਹਾਂ।

ਕਲ੍ਹ ਰਾਤੀਂ ਮੈਨੂੰ ਤੁਹਾਡਾ ਇਕ ਸੋਹਣਾ ਸੁਪਨਾ ਆਇਆ, ਮੈਂ ਅਜੇ ਦਸਣਾ ਨਹੀਂ। ਸੁਪਨੇ ਵੀ ਬੜਾ ਮਤਲਬ ਰਖਦੇ ਨੇ। ਜੇਕਰ ਜਾਗਣ ਤੋਂ ਮਗਰੋਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰਖੀਏ। ਤੁਹਾਨੂੰ ਵੀ ਮੇਰੀ ਬਾਬਤ ਸੁਪਨੇ ਆਏ ਹੋਣਗੇ। ਪਰ ਤੁਸੀਂ ਕੋਈ ਵੀ ਨਾ ਦੱਸਿਆ, ਸੋ ਮੈਂ ਕਿਉਂ ਦਸਾਂ?

ਪ੍ਰੀਤਮ, ਤੁਹਾਡੀ ਖ਼ੁਸ਼ੀ ਦੇ ਸਾਮ੍ਹਣੇ, ਮੈਨੂੰ ਬਹਿਸ਼ਤ ਦੇ ਸੁਖ, ਤੇ ਦੁਨੀਆ ਦੀ ਦੌਲਤ ਦੀ ਕੁਝ ਪ੍ਰਵਾਹ ਨਹੀਂ।

ਮੈਂ ਤੁਹਾਨੂੰ ਟੁੰਬ ਟੁੰਬ ਕੇ ਤੁਹਾਡੀ ਰੁਚੀ ਆਪਣੇ ਵਲ ਰਖਣੀ

੪੨