ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਨੂੰ ਪਤਾ ਨਹੀਂ ਮੇਰੇ ਇਹ ਦੋ ਦਿਨ ਕਿਨ੍ਹਾਂ ਖ਼ਿਆਲਾਂ ਤੇ ਸੋਚਾਂ ਵਿਚ ਕਟਣਗੇ। ਮੈਂ ਤੇ ਹੁਣੇ ਤੋਂ ਹੀ ਪ੍ਰੋਗ੍ਰਾਮ ਬਨਾਣੇ ਸ਼ੁਰੂ ਕਰ ਦਿੱਤੇ ਨੇ ਕਿਤੇ ਨਿਰਾਸ਼ ਨਾ ਕਰਨਾ, ਜ਼ਰੂਰ ਆਉਣਾ! .. .. ਜ਼ਰੂਰ!! ... .. ਭਈ ... ਜ਼ਰੂਰ!!! ਤੁਹਾਨੂੰ ਮਿਲਣ ਦੀ ਖ਼ੁਸ਼ੀ ਵਿਚ ਏਨੀ ਗਲਤਾਨ ਹੋ ਰਹੀ ਹਾਂ, ਕਿ ਹੋਰ ਕੁਝ ਨਹੀਂ ਲਿਖਿਆ ਜਾਂਦਾ।

ਆਸ ਹੈ, ਅਗੇ ਨਾਲੋਂ ਕਾਫ਼ੀ ਆਰਾਮ ਹੋਵੇਗਾ।

ਤੁਹਾਡੀ...............

੪੪