ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਬਹੁਤੀਆਂ ਸ਼ਾ ... ਦੀ . ਆਂ ... ... ... ।

ਜ਼ਮੀਨ ਨੂੰ ਕੀ ਪਤਾ ਕਿ ਅਕਾਸ਼ ਤੇ ਕੀ ਹੈ। ਇਨਸਾਨ ਦੇ ਕਿਸੇ ਸਿਧੇ ਤੇ ਸਾਫ਼ ਦਿਲ ਦਾ ਪਿਆਰ ਵਲ ਤੇ ਪਿਆਰ ਵਾਲੀਆਂ ਚੀਜ਼ਾਂ ਵਲ ਝੁਕਾ ਹੋਣਾ ਹੀ, ਜ਼ਿੰਦਗੀ ਤੇ ਸੰਸਾਰ ਵਿਚ ਖ਼ੁਸ਼ੀ ਤੇ ਸੁਹੱਪਣ ਦਾ ਬੀ ਬੀਜਣਾ ਹੈ। ਪਰ ਕਈ ਵਾਰੀ ਇਸ ਪਿਆਰ ਵਿਚ ਇਕ ਭੈੜੇ ਜਹੇ। (Criminal) ਖ਼ਿਆਲ ਦਾ ਦਾਖ਼ਲਾ ਹੋ ਜਾਂਦਾ ਹੈ, ਜਿਸ ਕਰ ਕੇ ਪਿਆਰ ਕਰਨ ਵਾਲਿਆਂ ਦੀਆਂ ਜਿੰਦੜੀਆਂ ਆਮ ਲੋਕਾਂ ਨਾਲੋਂ ਅਡ ਕੀਤੀਆਂ ਜਾਂਦੀਆਂ ਹਨ। ਦੁਨੀਆਂ ਨੂੰ ਉਨ੍ਹਾਂ ਤੇ ਭਰੋਸਾ ਨਹੀਂ ਰਹਿੰਦਾ - ਸਗੋਂ ਨਫ਼ਰਤ ਸ਼ੁਰੂ ਹੋ ਜਾਂਦੀ ਹੈ ਸੁਸਾਇਟੀ ਲਈ ਉਹ ਕੰਡੇ ਬਣ ਜਾਂਦੇ ਹਨ, ਜਿਨ੍ਹਾਂ ਦੀ ਖ਼ਿਆਲੀ ਚੋਭ ਉਸ ਨੂੰ ਐਵੇਂ ਤੰਗ ਕਰਦੀ ਰਹਿੰਦੀ ਹੈ ਤੇ ਬਹੁਤਿਆਂ ਦੀਆਂ ਜ਼ਬਾਨਾਂ ਸਪਾਂ ਵਰਗੀਆਂ ਡਸਣ ਵਾਲੀਆਂ ਹੋ ਜਾਂਦੀਆਂ ਨੇ। ਪਰ ਦੇਵਿੰਦਰ ਜੀ ਸਾਨੂੰ ਇਨ੍ਹਾਂ ਗੱਲਾਂ ਨਾਲ ਕੀ ਵਾਸਤਾ।

ਮੈਂ ਐਤਕਾਂ ਆਪਣੇ ਖ਼ਤ ਵਿਚ ਕੁਝ ਖੁਲ੍ਹ ਤੋਂ ਕੰਮ ਲਿਆ ਹੈ। ਪਤਾ ਨਹੀਂ ਤੁਸੀਂ ਮੇਰੇ ਖ਼ਿਆਲਾਂ ਨਾਲ ਸਹਿਮਤ ਹੋ ਕਿ ਨਹੀਂ। ਮੈਨੂੰ ਆਪਣੇ ਵਿਚਾਰ ਜ਼ਰੂਰ ਲਿਖਣੇ।

ਪਿਛਲੇ ਖ਼ਤ ਵਿਚ ਮੈਂ ਤੁਹਾਡੇ ਕੋਲੋਂ ਇਕ ਚੀਜ਼ ਮੰਗੀ ਸੀ, ਭੁਲ ਗਏ ਹੋ?

ਸੁਣਿਆ ਹੈ ਲਿਖਾਰੀ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਠੀਕ ਹੈ? ਵਾਹ! ਹੁਣ ਤੁਸੀ ਇਕ ਮਸ਼ਹੂਰ ਲਿਖਾਰੀ ਬਣ ਜਾਓਗੇ। ਅਖ਼ਬਾਰਾਂ ਰਸਾਲਿਆਂ ਵਿਚ ਤੁਹਾਡੀ ਪ੍ਰਸੰਸਾ ਕੀਤੀ ਜਾਇਗੀ। ਕਈਆਂ ਦੇ ਦਿਲਾਂ ਤੇ ਰਾਜ ਕਰੋਗੇ। ਕਈਆਂ ਦੇ ਜੀਵਨ ਰਹਿਬਰ ਸਮਝੇ ਜਾਓਗੇ। ਪਰ ਸਭ ਤੋਂ ਬਹੁਤੇ ਮੇਰੇ। ਠੀਕ ਹੈ ਨਾ?

ਐਤਕਾਂ ਅਗੇ ਨਾਲੋਂ ਵੀ ਬਹੁਤਾ ਕੁਝ ਲਿਖ ਗਈ ਹਾਂ। ਕੀ ਕਰਾਂ, ਲਿਖਿਆ ਜੁ ਜਾਂਦਾ ਹੈ।

ਬੜੀਆਂ ਆਸਾਂ ਨਾਲ,

ਤੁਹਾਡੀ ... ... ... ਕੀ? .... ... ...ਬੁਝੋ?

੫੭