ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਲੋੜ ਹੈ।

ਕਲ੍ਹ ਅਸੀ ਸਾਰੇ ਹੀ ਸਿਨੇਮਾ ਦੇਖਣ ਗਏ। ਬੜੀ ਸੋਹਣੀ ਪਿਕਚਰ ਸੀ, "ਕੰਗਣ"। ਮੈਂ ਤੁਹਾਨੂੰ ਬੜਾ ਹੀ ਯਾਦ ਕੀਤਾ।

ਦੇਵਿੰਦਰ ਜੀ, ਸੱਚੀਂਂ ਬੜਾ ਦਿਲ ਕਰਦਾ ਹੈ, ਕਠੇ ਪਿਕਚਰ ਦੇਖਣ ਨੂੰ। ਪਰ ਇਹ ਤੇ ਦੂਰ ਦੀਆਂ ਗੱਲਾਂ ਦਿਸਦੀਆਂ ਨੇ। ਸਾਡੇ ਦੇਸ ਦਾ ਨਾਂ ਹਿੰਦਸਤਾਨ ਹੈ। ਇਥੇ ਦੇ ਨੌਜਵਾਨਾਂ ਤੇ, ਜਿਹੜੇ ਆਪਸ ਵਿਚ ਸ਼ਾਦੀ ਨਾਲ ਜੁੜੇ ਨਹੀਂ ਹੋਏ - ਬਹੁਤ ਘਟ ਭਰੋਸਾ ਕੀਤਾ ਜਾਂਦਾ ਹੈ, ਕਿਉਂਕਿ ਕਈਆਂ ਨੇ ਜਵਾਨੀ ਦੇ ਜੋਸ਼ ਤੇ ਆਪਣੇ ਜਜ਼ਬਾਤਾਂ ਨੂੰ ਕਾਬੂ ਨਾ ਰਖਦੇ ਹੋਏ, ਉਹ ਕੁਝ ਕੀਤਾ ਹੁੰਦਾ ਹੈ, ਜਿਸ ਲਈ ਉਨ੍ਹਾਂ ਦਾ ਖਿਆਲ ਕਰਦੇ ਹੋਏ, ਸਾਡੀ ਸਮਾਜ ਨੌਜਵਾਨ ਰੂਹਾਂ ਵਿਚ ਆਮ ਪਿਆਰ ਦੀ ਵੀ ਆਗਿਆ ਨਹੀਂ ਦੇਂਦੀ, ਭਾਵੇਂ ਉਸ ਵਿਚ ਕੋਈ ਬੁਰਾ ਖਿਆਲ ਨਾ ਹੋਏ।

ਅਜ ਥਕੇਵਾਂ ਜਿਹਾ ਮਹਿਸੂਸ ਕਰ ਰਹੀ ਹਾਂ, ਇਸ ਲਈ ਛੁਟੀ ਮੰਗਦੀ ਹਾਂ।

ਮੇਰੀ ਚੀਜ਼ ਦਾ ਫੇਰ ਚੇਤਾ ਨਹੀਂ ਰਿਹਾ, ਕਿ ਟਰਕੌਣਾ ਚਾਹੁੰਦੇ ਹੋ?

ਬੜੀਆਂ ਸਧਰਾਂ ਨਾਲ,

ਆਪ ਦੀ..............

੫੯