ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਦੀ ਪੜਤਾਲ ਕਰਨ ਦੀ ਕਦੀ ਲੋੜ ਮਹਿਸੂਸ ਨਹੀਂ ਹੋਈ। ਕਦੀ ਕਦੀ, ਇਸ ਚੰਦਰੀ ਸਮਾਜ ਦਾ ਡਰ ਜ਼ਰੂਰ ਆ ਜਾਂਦਾ ਹੈ।

ਇਸ ਪਿਆਰ ਦੀ ਲਹਿਰ ਨਾਲ ਬੜੇ ਸੁਆਦ ਨਾਲਚਲਦੇ ਜਾ ਰਹੇ ਹਾਂ। ਕੁਦਰਤ ਦੀ ਚੜ੍ਹਦੀ ਪੀਂਘ ਤੇ ਖੂਬ ਹੁਲਾਰੇ ਖਾ ਰਹੇ ਹਾਂ। ਮੈਨੂੰ ਤੇ ਹੁਣ ਹਰ ਔਕੜ ਵੀ ਆਸਾਨ ਲਗਣ ਲਗ ਪੈਂਦੀ ਹੈ।

ਮੇਰਾ ਖ਼ਿਆਲ ਹੈ,ਤੁਹਾਨੂੰ ਮੇਰੀਆਂ ਖ਼ਾਹਿਸ਼ਾਂ ਤੇ ਸਧਰਾਂ ਦਾ ਪਤਾ ਲਰੀ ਗਿਆ ਹੈ,। ਇਹ ਵੀ ਜਾਣ ਗਏ ਹੋਵੋਗੇ ਕਿ ਮੈਂ ਤੁਹਾਡੀ ਸ਼ਾਨ ਨੂੰ ਉਚੇ ਤੋਂ ਉੱਚਾ ਰਖਣ ਲਈ ਜਿਸ ਦਾ ਤੁਹਾਨੂੰ ਚੰਗੇ ਤੋਂ ਚੰਗਾ ਸੁਪਨਾ ਆ ਸਕਦਾ ਹੈ - ਮੈਂ ਸਿਰ ਤੋੜ ਕੋਸ਼ਿਸ਼ ਕਰ ਰਹੀ ਹਾਂ, ਕਿਉਂਕਿ ਤੁਹਾਨੂੰ ਮੈਂ ਆਪਣੇ ਲਈ ਖ਼ੁਸ਼ੀ ਦਾ ਸੋਮਾ ਬਨਾਉਣਾ ਚਾਹੁੰਦੀ ਹਾਂ। ਇਸ ਤੋਂ ਘਟ ਪਿਆਰ ਦਾ ਦਰਜਾ ਮੇਰੇ ਖ਼ਿਆਲ ਵਿਚ ਨਹੀਂ ਆਇਆ।

ਉਂਞ ਵੀ, ਦੇਵਿੰਦਰ ਜੀ, ਇਸ ਦੁਨੀਆ ਦੀ ਹਰ ਇਕ ਚੀਜ਼ ਪਿਆਰ ਦੇ ਮੁਕਾਬਲੇ ਵਿਚ ਪੀਲੀ ਪੈ ਜਾਂਦੀ ਹੈ। ਬਿਨਾਂ ਪਿਆਰ, ਨਵੇਂ ਜਾਂ ਪੁਰਾਣੇ ਦੋਸਤ, ਅਕੇ ਹੋਏ ਜਾਂ ਗੈਰ-ਜ਼ਰੂਰੀ ਜਿਹੇ ਲਗਣ ਲਗ ਜਾਂਦੇ ਨੇ। ਮਥੇ ਉੱਤੇ ਤਿਉੜੀਆਂ ਵੀ ਉਹ ਲੋਕ ਪਾਉਂਦੇ ਨੇ, ਜਿਨ੍ਹਾਂ ਨੇ ਨਾ ਤੇ ਕਦੀ ਪਿਆਰ ਕੀਤਾ ਹੁੰਦਾ ਹੈ, ਤੇ ਨਾ ਹੀ ਪਿਆਰ ਨੂੰ ਸਮਝਿਆ ਹੁੰਦਾ ਹੈ। ਉਹ ਦੂਜਿਆਂ ਨੂੰ ਵੀ, ਤੰਗ-ਦਿਲੀ ਦੇ ਕਾਰਨ ਪਿਆਰ ਕਰਦਿਆਂ ਦੇਖ ਕੇ ਸਹਾਰ ਨਹੀਂ ਸਕਦੇ,ਤੇ ਫ਼ਜ਼ੂਲ ਫ਼ਜ਼ੂਲ ਗੱਲਾਂ ਬਣਾਉਂਦੇ ਰਹਿੰਦੇ ਨੇ, ਜਿਸ ਨੂੰ ਉਹ ਬੜੀ ਸਿਆਣਪ ਸਮਝਦੇ ਨੇ। ਆਪਣੇ ਆਪ ਨੂੰ ਸਮਾਜ ਦੇ ਰਹਿਬਰ ਖ਼ਿਆਲ ਕਰਦੇ ਨੇ। ਉਨ੍ਹਾਂ ਦਾ ਖ਼ਿਆਲ ਹੁੰਦਾ ਹੈ, ਕਿ ਜੇ ਉਹ ਦਖ਼ਲ ਨਾ ਦੇਣ ਤਾਂ ਪਤਾ ਨਹੀਂ ਕੀ ਕੁਝ ਹੋ ਜਾਵੇ, ਜਦ ਕਿ ਉਨਾਂ ਨੂੰ ਆਪਣੇ ਆਪ ਦਾ ਪੂਰਾ ਪਤਾ ਨਹੀਂ ਹੁੰਦਾ। ਕਿਸੇ ਨਾਲ ਪਿਆਰ ਤੇ ਹਮਦਰਦੀ ਦੀ ਸਾਂਝ ਨਹੀਂ ਰਖੀ ਹੁੰਦੀ। ਇਹੋ ਜਿਹਾਂ ਦੇ ਹਥੋਂ ਦੇਵਿੰਦਰ ਜੀ, ਅਸੀਂ ਲੜਕੀਆਂ ਵਧੇਰੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਾਂ। ਜੋ ਉਨ੍ਹਾਂ ਦਾ ਜੀ ਆਏ ਉਹ ਕਹੀ ਜਾਂਦੇ ਹਨ, ਤੇ ਅਸੀ ਸ਼ਰਮ, ਹਲੀਮੀ ਤੇ ਨਿਮ੍ਰਤਾਈ

੬੪