ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨੫

ਮੇਰੇ ਜੀਵਨ ਬਾਗ਼ ਦੇ ਸੋਹਣੇ ਫੁੱਲ,

ਦੇਵਿੰਦਰ ਜੀ, ਠੀਕ ਹੈ, ਜਿਉਂ ਜਿਉਂ ਅਸੀ ਨੇੜੇ ਹੁੰਦੇ ਜਾ ਰਹੇ ਹਾਂ, ਪਿਆਰ ਦੀ ਚਮਕ ਕਿੰਨੀ ਵਧਦੀ ਜਾ ਰਹੀ ਹੈ। ਖ਼ਾਹਿਸ਼ਾਂ ਤੇ ਜੋਸ਼ ਇਕ ਸ਼ੋਅਲੇ ਵਾਂਗ ਬਲਣ ਲੱਗ ਪੈਂਦੇ ਹਨ। ਸਾਰੇ ਬ੍ਰਹਿਮੰਡ ਵਿਚ ਪਿਆਰ ਖਿਲਰਿਆ ਹੋਇਆ ਦਿਸਦਾ ਹੈ। ਲੋਕ ਪਿਆਰ ਨੂੰ ਕਿੰਨਾ ਥੋੜਾ ਸਮਝਦੇ ਨੇ। ਇਸ ਦੀਆਂ ਖੂਬੀਆਂ ਦਾ ਉਨ੍ਹਾਂ ਨੂੰ ਜਾਂ ਤੇ ਪਤਾ ਹੀ ਨਹੀਂ, ਤੇ ਜਾਂ ਬਹੁਤ ਘਟ ਪਤਾ ਹੈ। ਇਸ ਲਈ ਜਦ ਇਸ ਦੀ ਅੱਗ ਦੇ ਚੰਗਿਆੜੇ ਕਿਸੇ ਦੇ ਜੀਵਨ ਵਿਚ ਦੇਖਦੇ ਹਨ ਤਾਂ ਹੈਰਾਨ ਹੋ ਜਾਂਦੇ ਹਾਂ।

ਅਜੇ ਤਕ ਮੈਂ ਤੁਹਾਡੀਆਂ ਪਰਸੋਂ ਦੀਆਂ ਗੱਲਾਂ ਨੂੰ ਯਾਦ ਕਰ ਕੇ, ਅਨੇਕਾਂ ਪਿਕਚਰਾਂ ਨਾਲੋਂ ਵਧੀਕ ਸੁਆਦ ਲੈ ਰਹੀ ਹਾਂ। ਜਦੋਂ ਵੀ ਕਦੀ ਇਨ੍ਹਾਂ ਖ਼ਿਆਲਾਂ ਵਿਚ ਵਧੇਰੇ ਜੋਸ਼ ਆ ਜਾਂਦਾ ਹੈ, ਤਾਂ ਮੇਰਾ ਦਿਲ ਉਡ ਉਡ ਕੇ ਤੁਹਾਡੇ ਵਲ ਜਾਣ ਨੂੰ ਕਰਦਾ ਹੈ। ਪਰ ਮੈਂ ਇਸ ਦੇ ਪਰਾਂ ਨੂੰ ਬੜਾ ਘੁਟ ਕੇ ਫੜ ਲੈਂਦੀ ਹਾਂ, ਤੇ ਆਖਦੀ ਹਾਂ,"ਸੌਂ ਜਾ,ਮੇਰੇ ਚੰਗੇ ਦਿਲ, ਬਾਹਰ ਅਕਾਸ਼ ਤੇ ਕਾਲੇ ਕਾਲੇ ਬੱਦਲ ਛਾਏ ਹੋਏ ਨੇ - ਬਿਜਲੀ ਤੇਜ਼ੀ ਨਾਲ ਚਮਕ ਰਹੀ ਹੈ - ਐਹ ਦੇਖਿਆ, ਕਿੰਨੀ ਕੜਕ ਦੀ ਆਵਾਜ਼ ਆਈ! ਚਾਰੇ ਪਾਸੇ ਹਨੇਰਾ ਹੈ, ਬਿਲਕੁਲ ਸੁੰਨਸਾਂ ਹੈ,ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ———ਬੀਬੇ ਰਾਣੇ ਜ਼ਿਦ ਨਹੀਂ

੭੫