ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰੋਬਾਰ ਦੇ ਫੇਲ੍ਹ ਹੋਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ। ਇਹ ਡਰ ਅਤੇ ਦੂਸਰਿਆਂ ਨਾਲ ਮੁਕਾਬਲੇਬਾਜੀ ਵਿੱਚ ਖੁਦ ਨੂੰ ਅੱਗੇ ਕੱਢਣ ਲਈ ਕੀਤੇ ਜਾਂਦੇ ਚੰਗੇ ਮਾੜੇ ਅਮਲ ਇਸਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰੀ ਰਖਦੇ ਹਨ, ਸਿੱਟੇ ਵਜੋਂ ਪੰਜਾਬੀ ਸਮਾਜ ਦਾ ਇਹ ਵਰਗ ਤਰਕਸ਼ੀਲ ਵਿਚਾਰਾਂ ਦੇ ਪੱਖ ਤੋਂ ਸਭ ਤੋਂ ਪਿੱਛੇ ਹੈ।

ਸਿੱਧੀ ਪੈਦਾਵਾਰ ਕਰਨ ਦੇ ਅਮਲ ਨਾਲ ਨਾ ਜੁੜਿਆ ਹੋਣ ਕਰਕੇ ਇਹ ਵਰਗ ਵਿਗਿਆਨਕ/ਪਦਾਰਥਕ ਸੋਚ ਤੋਂ ਕੁਝ ਤਾਂ ਆਦਤਨ ਹੀ ਦੂਰ ਹੁੰਦਾ ਹੈ ਪਰ ਹੁਣ ਦੇ ਦੌਰ ਦੀ ਕਾਰੋਬਾਰੀ ਅਨਿਸਚਤਤਾ ਨੇ ਇਸਨੂੰ ਹੋਰ ਵੀ ਜਿਆਦਾ ਕਿਸਮਤਵਾਦੀ ਬਣਾ ਦਿੱਤਾ ਹੈ। ਤਰਕਹੀਣਤਾ ਦਾ ਸ਼ਿਕਾਰ ਹੋਇਆ ਇਸ ਵਰਗ ਦਾ ਵੱਡਾ ਹਿੱਸਾ ਆਪਣੇ ਕਾਰੋਬਾਰ ਨੂੰ ਚਾਲੂ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਧਾਰਮਿਕ ਰੀਤੀਆਂ ਕਰਨ, ਵਰਤ ਰੱਖਣ, ਪਾਠ ਕਰਵਾਉਣ, ਸਾਧਾਂ ਦੇ ਪ੍ਰਵਚਨ ਸੁਨਣ ਸੁਨਾਉਣ ਤੋਂ ਲੈਕੇ ਸਿੱਧੀ ਫਿਰਕਾਪ੍ਰਸਤੀ ਤੱਕ ਸਭ ਕੁਝ ਕਰਨ ਲਈ ਤਿਆਰ ਰਹਿੰਦਾ ਹੈ। ਇਹ ਵਰਗ ਮੁੱਖ ਤੌਰ ਤੇ ਵੱਡੇ ਜੁਗਾੜਾਂ ਵਾਲੇ ਡੇਰਿਆਂ ਦੀ ਭੀੜ ਦਾ ਹਿੱਸਾ ਬਣਦਾ ਹੈ।

ਨੌਜਵਾਨ ਵਰਗ ਦਾ ਧੁੰਦਲਾ ਭਵਿੱਖ

ਚਾਹੇ ਨੌਜਵਾਨ ਵਰਗ ਸੁਭਾਵਿਕ ਤੌਰ ਤੇ ਹੀ ਅਗਾਂਹਵਧੂ ਅਤੇ ਨਵੇਂ ਵਿਚਾਰਾਂ ਨੂੰ ਅਪਨਾਉਣ ਵਿੱਚ ਮੋਹਰੀ ਹੁੰਦਾ ਹੈ ਪਰ ਅੱਜ ਦੇ ਦੌਰ ਵਿੱਚ ਇਹ ਨੌਜਵਾਨ ਵਰਗ ਖੁਦ ਬਹੁਤ ਨਿਰਾਸ਼ਾ ਦਾ ਸ਼ਿਕਾਰ ਹੈ। ਚੰਗਾ ਰੁਜਗਾਰ ਮਿਲਣ ਦੇ ਮੌਕੇ ਖਤਮ ਹੁੰਦੇ ਜਾ ਰਹੇ ਹਨ ਜਿਸ ਕਰਕੇ ਉਸਨੂੰ ਆਪਣਾ ਭਵਿੱਖ ਧੁੰਦਲਾ ਜਾਪਦਾ ਹੈ। ਇਸ ਹਾਲਤ ਵਿੱਚ ਉਸ ਅੱਗੇ ਸਾਰਥਿਕ ਕਾਰਜ ਤਾਂ ਇਹੀ ਬਣਦਾ ਹੈ

107