ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਜਾਨਵਰਾਂ ਦੀ ਪਹਿਲਾਂ ਉਦਾਹਰਣ ਦਿੱਤੀ ਗਈ ਹੈ, ਉਨ੍ਹਾਂ ਵਿੱਚ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ। ਜਾਨਵਰ ਜਗਤ ਵਿਚ ਸੈਕਸ ਸਾਥੀ ਲੱਭਣ ਲਈ ਬਹੁਤ ਜ਼ਿਆਦਾ ਸਮਾਂ ਅਤੇ ਸ਼ਕਤੀ ਖਰਚ ਹੁੰਦੀ ਹੈ, ਨਰਾਂ ਵਿਚ ਭਿਆਨਕ ਲੜਾਈਆਂ ਹੁੰਦੀਆਂ ਹਨ, ਪਰ ਆਦਮੀ ਵਿੱਚ ਸੂਝ ਵਿਕਸਿਤ ਹੋ ਜਾਣ ਨੇ ਜਿੱਥੇ ਇਸ ਨੂੰ ਕੁਦਰਤੀ ਬੰਧਨਾਂ ਤੋਂ ਅਜ਼ਾਦ ਕਰਵਾਇਆ ਉਥੇ ਉਸ ਨੇ ਸੈਕਸ ਲਈ ਸਾਥੀ ਲੱਭਣ ਪਿੱਛੇ ਹਰ ਵਕਤ ਸੰਘਰਸ਼ੀਲ ਰਹਿਣ ਦੀ ਹਾਲਤ ਵਿਚੋਂ ਆਜ਼ਾਦ ਹੋਣ ਲਈ ਵੀ ਰਾਹ ਸੋਚੇ ਜਿਨ੍ਹਾਂ ਵਿਚੋਂ ਇੱਕ ਔਰਤ ਮਰਦ ਸਬੰਧਾਂ ਨੂੰ ਵਿਆਹ ਦਾ ਸਥਾਈ ਜਾਮਾ ਪਹਿਨਾ ਕੇ ਇਸ ਪੱਖੋਂ ਨਿਸਚਿੰਤ ਕਰਦਾ ਸੀ। ਇਸ ਨਾਲ ਮਨੁੱਖ ਦੇ ਵਿਕਾਸ ਦੀ ਦਰ ਤੇਜ਼ ਹੋਈ ਕਿਉਂਕਿ ਇਕ ਤਾਂ ਬਹੁਤੇ ਮਨੁੱਖ ਸੈਕਸ ਸਾਥੀ ਲੱਭਣ ਲਈ ਚੱਲਣ ਵਾਲੇ ਸੰਘਰਸ਼ ਵਿਚੋਂ ਬਚ ਗਏ ਅਤੇ ਉਹ ਆਪਣਾ ਸਮਾਂ ਜ਼ਿੰਦਗੀ ਦੇ ਹੋਰ ਕਾਰਜਾਂ ਵੱਲ ਲਾ ਸਕੇ। ਦੂਸਰਾ ਇਸ ਤਰ੍ਹਾਂ ਸਥਾਈ ਪ੍ਰਬੰਧ ਹੋਣ ਨਾਲ ਸੰਤਾਨ ਦੀ ਵਧੇਰੇ ਲੰਮਾ ਸਮਾਂ ਦੇਖਭਾਲ ਹੋਣ ਦਾ ਪ੍ਰਬੰਧ ਹੋ ਗਿਆ ਜਿਸ ਨਾਲ ਮਨੁੱਖੀ ਨਸਲ ਹੋਰ ਚੰਗੀ ਤਰ੍ਹਾਂ ਵਿਕਸਿਤ ਹੋ ਸਕੀ।

ਸੋ ਔਰਤ ਮਰਦ ਸਬੰਧਾਂ ਵਿਚ ਦੋ ਰੁਝਾਨ ਸਮਾਨਾਂਤਰ ਚਲਦੇ ਹਨ। ਇੱਕ ਹੈ ਇੱਕ ਨਰ-ਬਹੂ ਮਾਦਾ ਦੀ ਜੀਵ-ਵਿਗਿਆਨਕ ਪ੍ਰਵਿਰਤੀ ਅਤੇ ਦੂਸਰੀ ਹੈ ਇੱਕ ਨਰ-ਇੱਕ ਮਾਦਾ ਦੇ ਪ੍ਰਬੰਧ ਵਾਲੀ ਸਮਾਜਿਕ ਸ਼ਕਤੀ। ਪਰ ਫਿਰ ਵੀ ਇਸ ਮਸਲੇ ਨੂੰ ਕੇਵਲ ਇਸ ਫਾਰਮੂਲੇਸ਼ਨ ਰਾਹੀਂ ਹੀ ਪੂਰੀ ਤਰ੍ਹਾਂ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀ ਕੁਝ ਹੋਰ ਪ੍ਰਵਿਰਤੀਆਂ ਹਨ ਜਿਹੜੀਆਂ ਇਸ ਮਸਲੇ ਨੂੰ ਵਧੇਰੇ ਗੁੰਝਲਦਾਰ ਬਣਾਉਂਦੀਆਂ ਹਨ। ਸਭ ਤੋਂ ਪਹਿਲੀ ਗੱਲ ਇਹ ਠੀਕ ਹੈ ਕਿ ਔਰਤ ਦੀ ਜੀਵ ਵਿਗਿਆਨਕ ਪ੍ਰਵਿਰਤੀ ਉਸ ਨੂੰ ਇੱਕ ਸਮੇਂ ਇੱਕ ਆਦਮੀ

12