ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਸਬੰਧ ਰੱਖਣ ਵੱਲ ਖਿੱਚ ਕੇ ਰੱਖਦੀ ਹੈ ਪਰ ਇਹ ਗੱਲ ਇੱਕ ਸਮੇਂ ਲਈ ਵਧੇਰੇ ਠੀਕ ਹੈ ਨਾ ਕਿ ਸਾਰੀ ਉਮਰ ਲਈ। ਅਸਲ ਵਿੱਚ ਇਸ ਗੱਲ ਦੀ ਜੀਵ-ਵਿਗਿਆਨਕ ਲੋੜ ਵੀ ਉਨ੍ਹਾਂ ਦੇ ਮੇਲ ਤੋਂ ਪੈਦਾ ਹੋਏ ਬੱਚੇ ਦੇ ਵੱਡੇ ਹੋਣ ਤਕ ਹੀ ਹੁੰਦੀ ਹੈ। ਜਿਨ੍ਹਾਂ ਵੀ ਜਾਨਵਰਾਂ ਵਿਚ ਇਕ ਨਰ-ਇਕ ਮਾਦਾ ਦਾ ਜੋੜਾ ਬਣਦਾ ਹੈ ਉਹ ਬੱਚੇ ਦੇ ਵੱਡੇ ਹੋਣ ਤਕ ਹੀ ਹੁੰਦਾ ਹੈ ਨਾ ਕਿ ਸਾਰੀ ਉਮਰ ਲਈ। ਉਨ੍ਹਾਂ ਵਿਚ ਇਕ ਮਾਦਾ ਤੋਂ ਹਰ ਬੱਚਾ ਵੱਖਰੇ ਨਰ ਤੋਂ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਇਹ ਜੋੜੇ ‘ਇਕ ਸਮੇਂ’ ਲਈ ਹੀ ਸਥਾਈ ਹੁੰਦੇ ਹਨ। ਇਸ ਤੋਂ ਇਲਾਵਾ ਵਿਗਿਆਨੀ ਇਹ ਵੀ ਦੱਸਦੇ ਹਨ ਕਿ ਹਰ ਮਾਦਾ ਵਿਚ ਇਹ ਵੀ ਕੁਦਰਤੀ ਪ੍ਰਵਿਰਤੀ ਹੁੰਦੀ ਹੈ ਕਿ ਉਸ ਦਾ ਸਰੀਰਕ ਮੇਲ ਵੱਧ ਤੋਂ ਵੱਧ ਯੋਗ ਨਰ ਨਾਲ ਹੋਵੇ ਤਾਂ ਜੋ ਉਸ ਦੀ ਸੰਤਾਨ ਜੈਨੇਟਿਕ ਪੱਖੋਂ ਚੰਗੇ ਗੁਣ ਦੀ ਮਾਲਕ ਹੋ ਕੇ ਜਿਉਂਦੇ ਰਹਿਣ ਲਈ ਹੋਣ ਵਾਲੇ ਸੰਘਰਸ਼ ਵਿਚ ਵੱਧ ਕਾਮਯਾਬ ਹੋਵੇ। ਸੋ ਔਰਤ ਵਿਚ ਵੀ ਸੁਭਾਵਿਕ ਤੌਰ 'ਤੇ ਵਧੇਰੇ ਯੋਗ ਮਰਦ ਦੀ ਤਲਾਸ਼ ਤਾਂ ਜਾਰੀ ਹੀ ਰਹਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਵਿਆਹ ਦੀ ਸਮਾਜਿਕ ਸੰਸਥਾ ਉਸ ਦੀ ਇਸ ਤਲਾਸ਼ ’ਤੇ ਰੋਕ ਲਗਾ ਕੇ ਰੱਖਦੀ ਹੈ। ਇਸ ਕਰਕੇ ਜੀਵ ਵਿਗਿਆਨਕ ਪੱਖੋਂ ਔਰਤ ਵਿਚ ਵੀ ਇਕ ਮਰਦ ਵਾਲੀ ਪ੍ਰਵਿਰਤੀ ਨਿਰਪੇਖ ਸੱਚ ਨਹੀਂ ਸਗੋਂ ਇਕ ਸਮੇਂ ਲਈ ਹੀ ਲਾਗੂ ਹੁੰਦਾ ਸੱਚ ਹੈ। ਦੂਸਰੀ ਗੱਲ ਔਰਤ ਮਰਦ ਸਬੰਧਾਂ ਵਿਚ ਜੀਵ ਜੰਤੂਆਂ ਦੇ ਮੁਕਾਬਲੇ ਬਹੁਤ ਸਾਰੇ ਮਨੋਵਿਗਿਆਨਕ ਪੱਖ ਵੀ ਜੁੜ ਜਾਂਦੇ ਹਨ। ਜਿਵੇਂ ਔਰਤ ਮਰਦ ਵਿਚਕਾਰ ਭਾਵਨਾਤਮਿਕ ਲਗਾਅ (ਪਿਆਰ) ਹੋ ਜਾਣਾ ਜੋ ਉਨ੍ਹਾਂ ਨੂੰ ਇਕ ਦੂਜੇ ਪ੍ਰਤੀ ਆਕਰਸ਼ਣ ਬਖਸ਼ਦਾ ਹੈ। ਇਸ ਦੇ ਉਲਟ 'ਵਰਾਇਟੀ ਵੇਖਣ' ਅਤੇ ਨਵੇਂ ਨਵੇਂ ਤਜਰਬੇ ਕਰਨ ਵਾਲੀ ਮਾਨਸਿਕ ਮੂਲ-ਪ੍ਰਵਿਰਤੀ ਵੀ ਮਨੁੱਖੀ ਸੁਭਾਅ ਦਾ ਜ਼ਰੂਰੀ ਅੰਗ ਹੈ। ਜਦ ਇਹ ਮੂਲ-ਪ੍ਰਵਿਰਤੀ

13