ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮੁਕ ਸਬੰਧਾਂ 'ਤੇ ਲਾਗੂ ਹੁੰਦੀ ਹੈ ਤਾਂ ਇਹ ਔਰਤ ਮਰਦ ਦੇ ਸਥਾਈਤਵ ਨੂੰ ਭੰਨਣ ਦੀ ਦਿਸ਼ਾ ਵਿਚ ਕੰਮ ਕਰਦੀ ਹੈ। ਵਰਨਣਯੋਗ ਹੈ ਕਿ ਨਵੇਂ ਨਵੇਂ ਤਜਰਬੇ ਕਰਨ ਵਾਲੀ ਮੂਲ-ਪ੍ਰਵਿਰਤੀ ਵੀ ਮਨੁੱਖ ਦੇ ਜੀਵ ਵਿਕਾਸ ਦੌਰਾਨ ਉਸ ਵਿਚ ਪੈਦਾ ਹੋਇਆ ਹੈ ਇੱਕ ਅਹਿਮ ਗੁਣ ਹੈ ਕਿਉਂਕਿ ਇਸ ਪ੍ਰਵਿਰਤੀ ਦੀ ਵਰਤੋਂ ਨਾਲ ਹੀ ਮਨੁੱਖ ਅਣਜਾਏ ਤੋਂ ਜਾਨਣ ਵੱਲ ਸਫ਼ਰ ਕਰਦਾ ਹੈ। ਜੇ ਮਨੁੱਖ ਵਿਚ ਇਹ ਪ੍ਰਵਿਰਤੀ ਨਾ ਹੁੰਦੀ ਤਾਂ ਉਸ ਦਾ ਗਿਆਨ ਦਾ ਦਾਇਰਾ ਬੜਾ ਸੀਮਤ ਹੋਣ ਸੀ। (ਔਰਤਾਂ ਵਿਚ ਕੱਪੜਿਆਂ ਦੀ ਵਧੇਰੇ ਭੁੱਖ ਦੀ ਵਿਆਖਿਆ ਵੀ ਇਸੇ ਆਧਾਰ 'ਤੇ ਕੀਤੀ ਜਾ ਸਕਦੀ ਹੈ; ਇਕ ਤਾਂ ਉਹ ਹਰ ਰੋਜ਼ ਕੱਪੜੇ ਬਦਲ ਕੇ ਨਵੀਂ ਤੋਂ ਨਵੀਂ ਔਰਤ ਦੇ ਰੂਪ ਵਿਚ ਪੇਸ਼ ਹੋ ਕੇ ਮਰਦ ਦੇ ਨਵੀਆਂ ਔਰਤਾਂ ਪ੍ਰਤੀ ਝੁਕਾਅ ਦਾ ਅਚੇਤ ਬਦਲ ਪੇਸ਼ ਕਰ ਰਹੀ ਹੁੰਦੀ ਹੈ, ਦੂਸਰਾ ਉਹ ਅਜਿਹਾ ਕਰਕੇ ‘ਵਰਾਇਟੀ ਦੇਖਣ’ ਦੀ ਆਪਣੀ ਪ੍ਰਵਿਰਤੀ ਦਾ ਸੂਟਾਂ, ਸਾੜੀਆਂ, ਸੈਂਡਲਾਂ ਵੱਲ ਰੂਪਾਂਤਰਣ ਕਰ ਲੈਂਦੀ ਹੈ।

ਹੁਣ ਤਕ ਕੀਤੇ ਸਮੁੱਚੇ ਵਿਸ਼ਲੇਸ਼ਣ ਵਿਚੋਂ ਸਾਰ ਤੱਤ ਇਹ ਨਿਕਲਦਾ ਹੈ ਕਿ ਮਰਦ ਦੀ ਸੁਭਾਵਿਕ ਮੂਲ-ਪ੍ਰਵਿਰਤੀ ਵੱਧ ਤੋਂ ਵੱਧ ਔਰਤਾਂ ਨਾਲ ਸੈਕਸ ਸਬੰਧ ਬਨਾਉਣ ਦੀ ਹੈ ਜਿਸ ਬਾਰੇ ਉੱਘਾ ਲੇਖਕ ਖੁਸ਼ਵੰਤ ਸਿੰਘ ਵੀ ਲਿਖਦਾ ਹੈ ਕਿ ਸੁਭਾਅ ਪੱਖੋਂ ਮਨੁੱਖ ਬਹੁ-ਇਸਤਰੀਵਾਦੀ ਹੁੰਦਾ ਹੈ। ਦੂਸਰੇ ਪਾਸੇ ਔਰਤਾਂ ਵਿਚ ਭਾਰੂ ਪ੍ਰਵਿਰਤੀ ਇਕ ਸਮੇਂ ਇਕ ਮਰਦ ਦੀ ਹੁੰਦੀ ਹੈ। ਮਰਦ ਮਿੱਤਰ ਇਸ ਤੱਥ ਤੋਂ ਖਿਝ ਕੇ ਕੁਝ ਉਲਟ ਉਦਾਹਰਣਾਂ ਦੇ ਸਕਦੇ ਹਨ ਪਰ ਗੱਲ ਭਾਰੂ ਪ੍ਰਵਿਰਤੀ ਦੀ ਹੈ। ਸ਼ਕਤੀਸ਼ਾਲੀ ਮਰਦਾਂ ਦੇ ਹਰ ਦੌਰ ਵਿਚ ਹਰਮ ਰਹੇ ਹਨ ਪਰ ਸ਼ਕਤੀਸ਼ਾਲੀ ਔਰਤਾਂ ਦੇ ਹਰਮ ਨਹੀਂ ਹੁੰਦੇ। ਹਾਂ, ਮਨਚਾਹਿਆ ਪ੍ਰੇਮੀ ਪਾਉਣ ਜਾਂ ਪ੍ਰੇਮੀ ਬਦਲਣ ਵਾਲੀ ਗੱਲ ਹੋ ਸਕਦੀ ਹੈ। ਜੇ ਕਿਤੇ

14