ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿੰਗੀਆਂ ਕਾਰਾਂ ਵਿੱਚ ਘੁੰਮਣ ਵਾਲੇ ਇਹ ਆਧੁਨਿਕ ਬਾਬੇ ਖੁਦ ਖਪਤ ਸਭਿਆਚਾਰ ਦਾ ਸ਼ਿਕਾਰ ਹੁੰਦੇ ਹਨ ਪਰ ਲੋਕਾਂ ਨੂੰ ਪਦਾਰਥਕ ਵਸਤਾਂ ਅਤੇ ਸੁਖ ਸਹੂਲਤਾਂ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਹਨ। ਇਹਨਾਂ ਬਾਬਿਆਂ ਦੇ ਉਪਦੇਸ਼ਾਂ ਅਤੇ ਉਨ੍ਹਾਂ ਦੀ ਆਪਣੀ ਰਹਿਣੀ ਬਹਿਣੀ ਵਿੱਚ ਸਪਸ਼ਟ ਦਿਸਦੇ ਅੰਤਰ ਦੇ ਬਾਵਜੂਦ ਵੀ ਲੋਕ ਉਨ੍ਹਾਂ ਦੇ ਮਗਰ ਲਗਦੇ ਹਨ ਕਿਉਂਕਿ ਪਦਾਰਥਕ ਦੌੜ ਦੇ ਹੰਭਾਏ ਲੋਕਾਂ ਨੂੰ ਉਨ੍ਹਾਂ ਦੇ ਪ੍ਰਵਚਨ ਚੰਗੇ ਲਗਦੇ ਹਨ।

ਕੁੱਲ ਮਿਲਾ ਕੇ ਖਪਤ ਸਭਿਆਚਾਰ ਵੀ ਪੜ੍ਹੇ ਲਿਖੇ ਅਤੇ ਚੰਗੀ ਰੋਟੀ ਖਾਣ ਵਾਲੇ ਵਰਗ ਨੂੰ ਬਾਬਿਆਂ ਸੰਤਾਂ ਦੇ ਲੜ ਲਾਉਣ ਵਿੱਚ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ।

ਨਜਾਇਜ਼ ਸਬੰਧਾਂ ਦੇ ਮੌਕੇ

ਪੱਛਮੀ ਸਭਿਆਚਾਰ ਅਤੇ ਟੈਲੀਵੀਜ਼ਨ/ਫਿਲਮਾਂ ਆਦਿ ਵਿੱਚ ਵਧ ਰਹੀ ਖੁੱਲ੍ਹ ਨੇ ਵਿਆਹੋਂ ਪਹਿਲੇ ਅਤੇ ਵਿਆਹੋਂ ਬਾਹਰਲੇ ਸਬੰਧਾਂ ਵਿੱਚ ਬਹੁਤ ਵੱਡਾ ਵਾਧਾ ਕਰ ਦਿੱਤਾ ਹੈ। ਪਰ ਸਾਡਾ ਸਮਾਜਿਕ ਢਾਂਚਾ ਅਜਿਹਾ ਨਹੀਂ ਹੈ ਜਿੱਥੇ ਮੁੰਡੇ ਕੁੜੀ ਜਾਂ ਔਰਤ ਮਰਦ ਨੂੰ ਮਿਲਣ ਅਤੇ ਇਕੱਠੇ ਵਿਚਰਣ ਦੀ ਖੁੱਲ੍ਹ ਹੋਵੇ। ਸੋ ਇਸਦੇ ਲਈ ਮੌਕੇ ਅਤੇ ਬਹਾਨੇ ਤਲਾਸ਼ੇ ਜਾਂਦੇ ਹਨ। ਧਾਰਮਿਕ ਯਾਤਰਾ ਜਾਂ ਡੇਰਿਆਂ ਵਿੱਚ ਸੇਵਾ ਕਰਨ ਦੀ ਆੜ ਵਿੱਚ ਅਜਿਹੇ ਮੌਕੇ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ। ਡੇਰਿਆਂ ਤੇ ਜਾਣ ਵਾਲੀ ਭੀੜ ਦੇ ਇੱਕ ਹਿੱਸੇ ਦਾ ਮਕਸਦ ਇਹਨਾਂ ਮੌਕਿਆਂ ਦਾ ਫਾਇਦਾ ਉਠਾਉਣਾ ਵੀ ਹੁੰਦਾ ਹੈ।

112