ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਦਗੀ ਦੀ ਨੀਰਸਤਾ ਤੋੜਨ ਲਈ

ਡੇਰਿਆਂ ਅਤੇ ਧਾਰਮਿਕ ਸਥਾਨਾਂ ਤੇ ਬਹੁਤ ਸਾਰੇ ਲੋਕ ਅਜਿਹੇ ਵੀ ਮਿਲਦੇ ਹਨ ਜਿੰਨਾਂ ਦੀ ਜਿੰਦਗੀ ਵਿੱਚ ਖਾਸ ਕੋਈ ਸਮੱਸਿਆ ਨਹੀਂ ਹੁੰਦੀ ਪਰ ਉਹ ਬਹੁਤ ਵਾਰ ਜਿੰਦਗੀ ਦੀ ਨੀਰਸਤਾ ਨੂੰ ਤੋੜਨ ਲਈ ਹੀ ਇਨ੍ਹਾਂ ਸਥਾਨਾਂ ਤੇ ਤੁਰੇ ਫਿਰਦੇ ਹਨ। ਇਨ੍ਹਾਂ ਸਥਾਨਾਂ ਉਤੇ ਰੋਜਾਨਾ ਜੀਵਨ ਦੀ ਰੁਟੀਨ ਤੋਂ ਕੁਝ ਦੇਰ ਲਈ ਛੁਟਕਾਰਾ ਹੋ ਜਾਂਦਾ ਹੈ। ਕੁਝ ਇਨ੍ਹਾਂ ਵਿੱਚ ਚੌਧਰ ਹਾਸਲ ਕਰਨ ਦਾ ਭੁੱਸ ਪੂਰਾ ਕਰ ਲੈਂਦੇ ਹਨ। ਕੁਝ ਧਾਰਮਿਕ ਯਾਤਰਾਵਾਂ ਆਦਿ ਤੇ ਇਸ ਲਈ ਵੀ ਚਲੇ ਜਾਂਦੇ ਹਨ ਕਿ ਚਲੋ ਇਸ ਬਹਾਨੇ ਬਾਹਰ ਘੁੰਮਣ ਫਿਰਨ ਹੋ ਜਾਂਦਾ ਹੈ।

ਅਸਲ ਵਿੱਚ ਅਜਿਹੇ ਲੋਕਾਂ ਕੋਲ ਕੋਈ ਉਸਾਰੂ ਰੁਝੇਵਾਂ ਨਹੀਂ ਹੁੰਦਾ। ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਜਿੰਦਗੀ ਦੇ ਵਿਹਲੇ ਸਮੇਂ ਨੂੰ ਸਮਾਜ ਲਈ ਸਾਰਥਿਕ ਕਾਰਜਾਂ ਵਿੱਚ ਕਿਵੇਂ ਲਗਾਇਆ ਜਾ ਸਕਦਾ ਹੈ। ਇਹੀ ਲੋਕ ਜੋ ਚੰਗੀਆਂ ਲੋਕ ਹਿਤੂ ਸਮਾਜ ਸੇਵੀ ਸੰਸਥਾਵਾਂ ਦੇ ਸੰਪਰਕ ਵਿੱਚ ਆ ਜਾਣ ਤਾਂ ਉਹ ਸਮਾਜ ਨੂੰ ਬਿਹਤਰ ਬਨਾਉਣ ਵਿੱਚ ਹਿੱਸਾ ਪਾ ਸਕਦੇ ਹਨ ਪਰ ਹਾਲ ਦੀ ਘੜੀ ਇਹ ਲੋਕ ਅੰਧਵਿਸ਼ਵਾਸੀ ਭੀੜਾਂ ਦੀ ਗਿਣਤੀ ਹੀ ਵਧਾ ਰਹੇ ਹਨ।

ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਦੀ ਬਹੁਲਤਾ

ਟੈਲੀਫੋਨ, ਮੋਬਾਈਲ ਫੋਨ ਆਦਿ ਨੇ ਜਿੱਥੇ ਦੂਰ ਦੂਰ ਰਹਿੰਦੇ ਮਨੁੱਖਾਂ ਵਿੱਚ ਆਪਸੀ ਸਾਂਝ ਨੂੰ ਮਜਬੂਤ ਕੀਤਾ ਹੈ ਉਥੇ ਅੰਧਵਿਸ਼ਵਾਸ ਅਤੇ ਫਿਰਕੂ ਸੂਚਨਾਵਾਂ ਫੈਲਾਉਣ ਲਈ ਵੀ ਇਨ੍ਹਾਂ ਸਾਧਨਾਂ ਦਾ ਬਹੁਤ ਦੁਰਉਪਯੋਗ ਕੀਤਾ ਜਾਂਦਾ ਹੈ ਗਣੇਸ਼ ਦੇ ਦੁੱਧ ਪੀਣ ਵਾਲੀ ਅਫਵਾਹ ਟੈਲੀਫੋਨਾਂ ਰਾਹੀਂ ਸਾਰੇ ਦੇਸ਼ ਵਿੱਚ ਫੈਲੀ ਸੀ। ਇਵੇਂ

113