ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੀਡੀਏ ਨੂੰ ਵੀ ਵਿਗਿਆਨਕ ਸੋਚ ਦੇ ਫੈਲਾਅ ਲਈ ਘੱਟ ਅਤੇ ਅੰਧਵਿਸ਼ਵਾਸਾਂ ਦੇ ਪ੍ਰਚਾਰ ਲਈ ਬਹੁਤਾ ਵਰਤਿਆ ਗਿਆ ਹੈ। ਹੁਣ ਸੋਸ਼ਲ ਮੀਡੀਏ ਨੂੰ ਵੀ ਅਫਵਾਹਾਂ ਅਤੇ ਫਿਰਕਾਪ੍ਰਸਤੀ ਫੈਲਾਉਣ ਲਈ ਵੱਡੇ ਪੱਧਰ 'ਤੇ ਵਰਤਿਆ ਜਾ ਰਿਹਾ ਹੈ

ਇਵੇਂ ਬੱਸਾਂ, ਗੱਡੀਆਂ, ਕਾਰਾਂ, ਜੀਪਾਂ ਆਦਿ ਸਾਧਨਾਂ ਦੀ ਬਹੁਲਤਾ ਉਪਰੋਕਤ ਕਾਰਨਾਂ ਸਦਕਾ ਅੰਧਵਿਸ਼ਵਾਸੀ ਹੋਏ ਲੋਕਾਂ ਨੂੰ ਵੱਡੀ ਪੱਧਰ ਤੇ ਡੇਰਿਆਂ ਆਦਿ ਤੱਕ ਢੋਣ ਵਿੱਚ ਸਹਾਈ ਹੁੰਦੀ ਹੈ। ਜਿੱਥੇ ਪਹਿਲਾਂ ਸਾਧਾਂ ਦੇ ਸਮਾਗਮਾਂ ਤੇ ਕੁਝ ਚੋਣਵੇਂ ਸ਼ਰਧਾਲੂ ਹੀ ਪੁੱਜਦੇ ਸਨ ਹੁਣ ਉਥੇ ਹਜਾਰਾਂ ਲੱਖਾਂ ਦੀ ਗਿਣਤੀ ਵਿੱਚ ਪੁੱਜ ਜਾਂਦੇ ਹਨ। ਇਹ ਵੀ ਵੇਖਿਆ ਗਿਆ ਹੈ ਕਿ ਕੁਝ ਟੈਕਸੀਆਂ ਆਦਿ ਵਾਲੇ ਇਨ੍ਹਾਂ ਡੇਰਿਆਂ ਦੀ ਯੋਜਨਾਬੱਧ ਤਰੀਕੇ ਨਾਲ ਇਸ਼ਤਿਹਾਰਬਾਜੀ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਸਵਾਰੀਆਂ ਢੋਣ ਦਾ ਕਾਰੋਬਾਰ ਵਧਦਾ ਰਹੇ।

ਰਾਜਨੀਤਕ ਲੋਕਾਂ ਦੀ ਡੇਰਿਆਂ ਨਾਲ ਸਾਂਝ

ਬਹੁਤ ਸਾਰੇ ਰਾਜਨੀਤਕ ਲੋਕ ਡੇਰਿਆਂ 'ਤੇ ਆਉਂਦੇ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਇਹਨਾਂ ਡੇਰਿਆਂ ਵਿੱਚ ਹਾਜਰੀ ਭਰਦੇ ਹਨ ਅਤੇ ਡੇਰਿਆਂ ਦੇ ਮੁਖੀਆਂ ਨਾਲ ਨਿੱਜੀ ਸਬੰਧ ਸਥਾਪਿਤ ਕਰਦੇ ਹਨ। ਲੋਕਾਂ ਨੂੰ ਅਗਵਾਈ ਦੇਣ ਵਾਲੇ ਰਾਜਨੀਤਕ ਵਿਅਕਤੀਆਂ ਦੇ ਡੇਰਿਆਂ ਉਤੇ ਆਉਣ ਨਾਲ ਸਾਧਾਰਣ ਜਨਤਾ ਦੇ ਮਨਾਂ ਉਪਰ ਇਹਨਾਂ ਡੇਰਿਆਂ ਦਾ ਪ੍ਰਭਾਵ ਹੋਰ ਵਧਦਾ ਹੈ

- 0 -

ਇਹ ਕੁਝ ਕਾਰਣ ਹਨ ਜੋ ਲੋਕਾਂ ਦੀ ਮਾਨਸਿਕਤਾ ਨੂੰ ਲਾਈਲੱਗ ਬਣਾਉਂਦੇ ਹਨ ਪਰ ਇਸ ਮਾਨਸਿਕਤਾ ਦਾ ਫਾਇਦਾ ਉਠਾਉਣ ਵਿੱਚ ਡੇਰੇ ਕਿਉਂ ਕਾਮਯਾਬ

114