ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ? ਇਨ੍ਹਾਂ ਡੇਰਿਆਂ ਦਾ ਸਥਾਪਿਤ ਧਰਮਾਂ ਨਾਲੋਂ ਕੀ ਫਰਕ ਹੈ? ਸਮਾਜਿਕ ਵਿਕਾਸ ਦੇ ਇਸ ਪੜਾਅ ਉੱਤੇ ਡੇਰਾਵਾਦ ਨੇ ਹੀ ਕਿਉਂ ਜੋਰ ਫੜ੍ਹਿਆ? ਇਨ੍ਹਾਂ ਸਵਾਲਾਂ ਦਾ ਵਿਸ਼ਲੇਸ਼ਣ ਕਰਨ ਦੀ ਵੀ ਜਰੂਰਤ ਹੈ।

ਅਸਲ ਵਿੱਚ ਜਿਸ ਤਰਾਂ ਦੀਆਂ ਪੈਦਾਵਾਰੀ ਸ਼ਕਤੀਆਂ ਹੁੰਦੀਆਂ ਹਨ, ਸਭਿਆਚਾਰ ਦੇ ਪ੍ਰਮੁੱਖ ਅੰਗ, ਜਿਵੇਂ ਧਰਮ, ਫਿਰਕੇ, ਰੀਤੀ ਰਿਵਾਜ, ਵਰਤੋਂ ਵਿਹਾਰ ਉਸੇ ਦੇ ਅਨੁਰੂਪ ਹੁੰਦੇ ਹਨ। ਜਦ ਪੈਦਾਵਾਰੀ ਸ਼ਕਤੀਆਂ ਪਛੜੀਆਂ ਹੋਈਆਂ ਸਨ ਤਾਂ ਉਸ ਦੌਰ ਵਿੱਚ ਪੈਦਾ ਹੋਏ ਧਰਮ ਔਰਤਾਂ ਪ੍ਰਤੀ, ਗਰੀਬਾਂ ਪ੍ਰਤੀ, ਰਾਜੇ ਪ੍ਰਤੀ ਉਹੋ ਜਿਹੇ ਵਿਚਾਰ ਹੀ ਉਭਾਰਦੇ ਸਨ ਜੋ ਉਸ ਸਮੇਂ ਦੇ ਪੈਦਾਵਾਰੀ ਸਬੰਧਾਂ ਨੂੰ ਸਥਾਈਤਵ ਪ੍ਰਦਾਨ ਕਰਦੇ ਸਨ। ਕੁਝ ਸਮੇਂ ਬਾਅਦ ਜਦ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ ਨਵੀਆਂ ਜਮਾਤਾਂ ਪੈਦਾ ਹੋ ਜਾਂਦੀਆਂ ਅਤੇ ਪੁਰਾਣੇ ਸਿਸਟਮ 'ਤੇ ਦਬਾਉ ਪੈਣ ਲਗਦਾ ਤਾਂ ਪੁਰਾਣੇ ਧਰਮ ਦੀਆਂ ਰਵਾਇਤੀ ਮਾਨਤਾਵਾਂ ਅਤੇ ਦਲੀਲਾਂ ਲੋਕਾਂ ਨੂੰ ਜਚਣੋ ਹਟ ਜਾਂਦੀਆਂ ਜਿਸਦੇ ਸਿੱਟੇ ਵਜੋਂ ਜਾਂ ਤਾਂ ਪੁਰਾਣੇ ਧਰਮ ਦੇ ਅੰਦਰ ਹੀ ਸੁਧਾਰਕ ਲਹਿਰਾਂ ਉੱਠ ਖੜਦੀਆਂ ਹਨ ਜਿਸ ਦੀ ਉਘੜਵੀਂ ਉਦਾਹਰਣ ਯੌਰਪ ਵਿੱਚ ਸਨਅਤੀ ਇਨਕਲਾਬ ਦੇ ਨਾਲ ਈਸਾਈ ਧਰਮ ਅੰਦਰ ਪ੍ਰੋਟੈਸਟੈਂਟ ਮੱਤ ਦਾ ਉਭਰਨਾ ਹੈ। ਜਾਂ ਜੇ ਪੁਰਾਣੇ ਨੂੰ ਸੁਧਾਰਣ ਦੀ ਗੁੰਜਾਇਸ਼ ਨਾ ਰਹੇ ਤਾਂ ਪੂਰਾ ਸੂਰਾ ਨਵਾਂ ਧਰਮ ਹੀ ਬਣ ਜਾਂਦਾ ਸੀ। ਇਸਦੀ ਮੁੱਖ ਉਦਾਹਰਣ ਸਿੱਖ ਧਰਮ ਹੈ ਜਿਸਨੇ ਰਜਵਾੜਾਸ਼ਾਹੀ ਦੌਰ ਦੇ ਸਤਾਏ ਲੋਕਾਂ, ਖਾਸ ਕਰ ਨੀਵੀਆਂ ਸਮਝੀਆਂ ਜਾਂਦੀਆਂ ਮਿਹਨਤਕਸ਼ ਜਾਤਾਂ ਅਤੇ ਜਮਾਤਾਂ ਜਿਵੇਂ ਗਰੀਬ ਕਿਸਾਨੀ, ਕਾਰੀਗਰ ਵਰਗ, ਨਵੇਂ ਉਠ ਰਹੇ ਛੋਟੇ ਵਪਾਰੀ ਆਦਿ ਤਬਕਿਆਂ ਦੀਆਂ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਇਛਾਵਾਂ ਨੂੰ ਆਵਾਜ ਦਿੱਤੀ, ਇਹਨਾਂ ਦੀ ਨੁਮਾਂਇੰਦਗੀ ਅਤੇ ਅਗਵਾਈ

115