ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੜਾਅ 'ਤੇ ਪਹੁੰਚ ਜਾਂਦੇ ਹਨ ਜਦ ਕਿ ਧਾਰਮਿਕ ਸੰਕਲਪ ਉਥੇ ਹੀ ਖੜ੍ਹੇ ਰਹਿ ਜਾਂਦੇ ਹਨ।

ਇਸੇ ਪ੍ਰਸੰਗ ਵਿੱਚ ਹੀ ਇਸ ਸਵਾਲ ਨੂੰ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਡੇਰਿਆਂ ਵਜੋਂ ਜਾਣੇ ਜਾਂਦੇ ਨਵੇਂ ਫਿਰਕਿਆਂ ਦੇ ਪੈਰੋਕਾਰਾਂ ਵਿੱਚ ਐਨਾ ਵੱਡਾ ਵਾਧਾ ਕਿਉਂ ਹੋਇਆ। ਇਹ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਕਿ ਇਹ ਵਰਤਾਰਾ ਪੰਜਾਬ ਵਿੱਚ ਸਰਮਾਏਦਾਰਾਨਾ ਪ੍ਰਬੰਧ ਦੇ ਤਕੜਾ ਹੋਣ ਨਾਲ ਵਧੇਰੇ ਜੋਰ ਫੜਦਾ ਹੈ। ਸਿੱਖੀ ਨਾਲ ਸੰਬੰਧਿਤ ਲੋਕ ਤਾਂ ਸਮਝਦੇ ਹਨ ਕਿ ਸ਼੍ਰੋਮਣੀ ਕਮੇਟੀ ਤੋਂ ਧਰਮ ਪ੍ਰਚਾਰ ਦੀ ਘਾਟ ਰਹਿੰਦੀ ਹੈ ਇਸ ਕਰਕੇ ਅਜਿਹਾ ਹੁੰਦਾ ਹੈ। ਉਹ ਸਮਝਦੇ ਹਨ ਕਿ ਹੋਰ ਵੱਧ ਧਾਰਮਿਕ ਦੀਵਾਨ ਲਾਉਣ ਦੀ ਲੋੜ ਹੈ, ਕੇਸ ਕੱਟਣ ਵਾਲਿਆਂ ਉਪਰ ਸਖਤੀ ਕਰਨ ਦੀ ਜਰੂਰਤ ਹੈ ਅਤੇ ਧਾਰਮਿਕ ਅਦਾਰਿਆਂ ਨਾਲ ਜੁੜੇ ਲੋਕਾਂ ਨੂੰ ਹੋਰ ਸਹੂਲਤਾਂ ਅਤੇ ਧਨ ਦੇਣ ਦੀ ਲੋੜ ਹੈ। ਇਸੇ ਸੋਚ ਸਦਕਾ ਹੀ ਡੇਰਾ ਵਿਵਾਦ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਖਤਿਆਰੀ ਫੰਡ ਦਾ ਕੋਟਾ 50 ਹਜਾਰ ਤੋਂ ਵਧਾ ਕੇ ਇੱਕ ਲੱਖ ਕਰ ਦਿੱਤਾ ਗਿਆ ਹੈ। ਪਰ ਉਹ ਇਹ ਨਹੀਂ ਸੋਚਦੇ ਕਿ ਕੀ ਉਹਨਾਂ ਦੀਆਂ ਸਿਖਿਆਵਾਂ ਅਤੇ ਸਰਗਰਮੀਆਂ ਮੌਜੂਦਾ ਦੌਰ ਦੀਆਂ ਸਮਾਜਿਕ, ਸਭਿਆਚਾਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਸੰਬੋਧਿਤ ਵੀ ਹੁੰਦੀਆਂ ਹਨ ਕਿ ਨਹੀਂ। ਉਦਾਹਰਣ ਵਜੋਂ ਸਿੱਖੀ ਦਾ ਮੁੱਖ ਮਾਪਦੰਡ ਚਿਹਰੇ ਅਤੇ ਸਿਰ ਦੇ ਵਾਲ ਹੀ ਬਣ ਗਏ ਹਨ, ਜੇ ਬਾਹਰੀ ਦਿੱਖ ਸਿੱਖ ਧਰਮ ਦੇ ਅਨੁਸਾਰੀ ਹੈ ਤਾਂ ਨਸ਼ੇ ਕਰਨੇ, ਭ੍ਰਿਸ਼ਟਾਚਾਰ ਨਾਲ ਧਨ ਇਕੱਠਾ ਕਰਨਾ, ਕੁੜੀਆਂ ਨੂੰ ਮਾਰਨਾ, ਵਾਤਾਵਰਣ ਖਰਾਬ ਕਰਨਾ, ਦੂਸਰਿਆਂ ਦਾ ਹੱਕ ਮਾਰ ਕੇ ਅੱਗੇ ਵਧਣਾ ਆਦਿ ਗੱਲਾਂ

117