ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਇਸ ਹਾਲਤ ਵਿੱਚ ਨਵੇਂ ਫਿਰਕਿਆਂ ਦਾ ਉਭਰਨਾ ਲਾਜਮੀ ਸੀ।

ਦੂਸਰੇ ਪਾਸੇ ਬਾਹਰਮੁਖੀ ਹਾਲਤਾਂ ਅਜਿਹੀਆਂ ਵੀ ਨਹੀਂ ਹਨ ਕਿ ਧਰਮਾਂ ਤੋਂ ਮੁਕਤ ਸੰਸਾਰ ਸਿਰਜਿਆ ਜਾ ਸਕੇ। ਜਦ ਸਾਰੇ ਪਾਸੇ ਮੁਕਾਬਲੇਬਾਜੀ ਅਤੇ ਲੁੱਟ 'ਤੇ ਅਧਾਰਿਤ ਸਿਸਟਮ ਚੱਲ ਰਿਹਾ ਹੋਵੇ, ਸਾਧਾਰਣ ਮਨੁੱਖ ਲਈ ਧਰਮ ਦੀ ਜਕੜ ਵਿਚੋਂ ਨਿਕਲਣਾ ਮੁਸ਼ਕਿਲ ਹੀ ਹੁੰਦਾ ਹੈ ਕਿਉਂਕਿ ਮਾਰਕਸ ਦੇ ਸ਼ਬਦਾਂ ਵਿੱਚ, “ਧਰਮ ਉਸ ਮਨੁੱਖ ਦੀ ਆਤਮ ਚੇਤਨੰਤਾ ਜਾਂ ਆਤਮ ਭਾਵ ਹੈ ਜਿਸਨੇ ਹਾਲੇ ਆਪਣੇ ਆਪ ਨੂੰ ਪਾਇਆ ਨਹੀਂ ਹੈ ... ਧਰਮ ਪੀੜਤ ਜੀਵ ਦਾ ਹਾਉਂਕਾ, ਪੱਥਰ ਦਿਲ ਸੰਸਾਰ ਦਾ ਦਿਲ ਹੈ, ਜਿਵੇਂ ਇਹ ਆਤਮਾ ਹੀਣ ਪ੍ਰਸਥਿਤੀਆਂ ਦੀ ਆਤਮਾ ਹੈ,..." ਯਾਨੀ ਕਿ ਧਰਮ ਪੀੜਤ ਲੋਕਾਂ ਨੂੰ ਧਰਵਾਸ ਦਿੰਦਾ ਹੈ ਇਸ ਦੌਰ ਵਿੱਚ ਕੁਝ ਬੌਧਿਕ ਤੌਰ 'ਤੇ ਚੇਤਨ ਲੋਕ ਹੀ ਧਾਰਮਿਕ ਸੰਕਲਪਾਂ ਤੋਂ ਪਾਰ ਜਾ ਕੇ ਸੋਚਣ ਵਿਚਾਰਨ ਦੇ ਸਮਰੱਥ ਹੁੰਦੇ ਹਨ।

ਇਹਨਾਂ ਡੇਰਿਆਂ ਦਾ ਪੰਜਾਬ ਵਿੱਚ ਇੱਕ ਹੋਰ ਕਿਸਮ ਦੇ ਡੇਰਿਆਂ ਨਾਲੋਂ ਨਿਖੇੜਾ ਕਰਨਾ ਜਰੂਰੀ ਹੈ। ਉਦਾਹਰਣ ਵਜੋਂ ਪੰਜਾਬ ਵਿੱਚ ਡੇਰਾ ਵਡਭਾਗ ਸਿੰਘ ਅਤੇ ਲਾਲਾਂ ਵਾਲੇ ਪੀਰ ਦੇ ਬਹੁਤ ਸ਼ਰਧਾਲੂ ਹਨ ਪਰ ਉਹ ਬਹੁਤ ਪੱਛੜੇ ਕਬੀਲਾਈ ਦੌਰ ਦੀ ਰਹਿੰਦ ਖੂੰਹਦ ਅਤੇ ਅਤਿ ਪੱਛੜੀ ਅੰਧਵਿਸ਼ਵਾਸੀ ਮਾਨਸਿਕਤਾ ਦਾ ਪ੍ਰਗਟਾਵਾ ਮਾਤਰ ਹਨ। ਉਹ ਪੰਜਾਬ ਵਿੱਚ ਕੋਈ ਠੋਸ ਸਮਾਜਿਕ ਰਾਜਨੀਤਕ ਸ਼ਕਤੀ ਨਹੀਂ ਹਨ। ਕੇਵਲ ਬਹੁਤ ਪਛੜੇ ਅਤੇ ਮਾਨਸਿਕ ਰੋਗੀ ਕਿਸਮ ਦੇ ਵਿਅਕਤੀ ਹੀ ਇਹਨਾਂ ਨੂੰ ਕਾਰਜਸ਼ੀਲ ਰੱਖ ਰਹੇ ਹਨ। ਇਸੇ ਤਰ੍ਹਾਂ

118