ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾਵਾਦ ਸਿਰਫ ਪੰਜਾਬ ਜਾਂ ਸਿੱਖ ਦੇ ਪ੍ਰਭਾਵ ਖੇਤਰ ਤੱਕ ਹੀ ਸੀਮਤ ਨਹੀਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਪਿਛਲੇ ਦੌਰ ਅੰਦਰ ਅਜਿਹੇ ਬਾਬੇ ਅਤੇ ਮੱਠ ਬੜੀ ਤੇਜੀ ਨਾਲ ਉਭਰੇ ਹਨ। ਬਾਕੀ ਥਾਵਾਂ ਉਤੇ ਵੀ ਉਹੀ ਬਾਬੇ ਜਾਂ ਫਿਰਕੇ ਉਭਰੇ ਹਨ ਜੋ ਆਪਣੇ ਪ੍ਰਵਚਨਾਂ ਅਤੇ ਸਰਗਰਮੀਆਂ ਵਿੱਚ ਆਧੁਨਿਕ ਸਰਮਾਏਦਾਰੀ ਯੁੱਗ ਦੇ ਹਾਣ ਦਾ ਕੁਝ ਪੇਸ਼ ਕਰ ਸਕੇ ਹਨ ਅਤੇ ਆਪਣੇ ਪ੍ਰਚਾਰ ਅਤੇ ਪ੍ਰਬੰਧ ਵਿੱਚ ਆਧੁਨਿਕ ਢੰਗ ਤਰੀਕੇ ਵਰਤ ਰਹੇ ਹਨ। ਅਚਾਰੀਆ ਰਜਨੀਸ਼ ਤੋਂ ਲੈ ਕੇ ਸ੍ਰੀ ਸ੍ਰੀ ਅਤੇ ਸਵਾਮੀ ਰਾਮਦੇਵ ਤੋਂ ਲੈ ਕੇ ਆਸਾਰਾਮ ਤੀਕ ਇਸੇ ਕਿਸਮ ਦੇ ਆਧੁਨਿਕ ਬਾਬੇ ਹਨ।

120