ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਦੀ ਉਤਪਤੀ ਅਤੇ ਵਿਕਾਸ

ਅਸੀਂ ਸਾਰੇ ਹੀ ਇਹ ਜਾਣਦੇ ਹਾਂ ਕਿ ਮਨੁੱਖ ਦਾ ਦੂਸਰੇ ਜਾਨਵਰਾਂ ਨਾਲੋਂ ਮੁੱਖ ਫਰਕ ਉਸ ਵਿੱਚ ਦੂਸਰੇ ਜਾਨਵਰਾਂ ਦੇ ਮੁਕਾਬਲੇ ਬਹੁਤ ਵਿਕਸਿਤ ਬੁੱਧੀ ਦਾ ਹੋਣਾ ਹੈ।ਇਹ ਬੁੱਧੀ ਉਸਨੂੰ ਕਿਸੇ ਦੀ ਵਿਸ਼ੇਸ਼ ਕ੍ਰਿਪਾ ਨਾਲ ਨਹੀਂ ਮਿਲੀ ਸਗੋਂ ਇਹ ਵੀ ਉਸਦੇ ਲੱਖਾਂ ਸਾਲਾਂ ਵਿੱਚ ਹੋਏ ਜੀਵ ਵਿਕਾਸ ਦਾ ਹੀ ਸਿੱਟਾ ਸੀ। ਕੁਦਰਤ ਦੇ ਨਾਲ ਉਸਦਾ ਜੋ ਸੰਘਰਸ਼ ਚਲਦਾ ਸੀ ਉਸ ਵਿੱਚ ਸਭ ਤੋਂ ਪਹਿਲਾਂ ਉਹ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਸਿੱਧੇ ਤੌਰ 'ਤੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਸੀ। ਜਿਸ ਤਰ੍ਹਾਂ ਦੂਸਰੇ ਜਾਨਵਰਾਂ ਦਾ ਮੁਕਾਬਲਾ ਕਰਨ ਲਈ ਉਹ ਆਪਣੇ ਲੱਕੜ ਪੱਥਰ ਦੇ ਹਥਿਆਰਾਂ ਨੂੰ ਹੋਰ ਸੁਧਾਰਦਾ ਸੀ, ਵਾਤਾਵਰਣ ਦੀ ਮਾਰ ਤੋਂ ਬਚਣ ਲਈ ਆਪਣੀਆਂ ਗੁਫਾਵਾਂ ਨੂੰ ਵਧੇਰੇ ਅਰਾਮਦੇਹ ਬਨਾਉਂਦਾ ਸੀ ਜਾਂ ਆਪਣੀਆਂ ਝੌਂਪੜੀਆਂ ਨੂੰ ਵਧੇਰੇ ਮਜਬੂਤ ਬਨਾਉਂਦਾ ਸੀ, ਤਨ ਢਕਣ ਲਈ ਸਾਧਨ ਖੋਜਦਾ ਸੀ ਅਤੇ ਇਸੇ ਤਰ੍ਹਾਂ ਹੌਲੀ ਹੌਲੀ ਉਸ ਨੇ ਅੱਗ ਬਾਲਣੀ ਸਿੱਖ ਲਈ ਜਿਸ ਨਾਲ ਉਸਦੀਆਂ ਕਾਫੀ ਮੁਸ਼ਕਿਲਾਂ ਹੱਲ ਹੋ ਗਈਆਂ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਮਨੁੱਖ ਅੱਗੇ ਵਿਕਾਸ ਕਰ ਸਕਿਆ ਅਤੇ ਇਹਨਾਂ ਕੋਸ਼ਿਸਾਂ ਵਿਚੋਂ ਹੀ ਅੱਜ ਦਾ ਵਿਗਿਆਨ ਪੈਦਾ ਹੋਇਆ।

ਪਰ ਉਸ ਆਦਿ ਮਨੁੱਖ ਦੀ ਉਸ ਸਮੇਂ ਜੋ ਸਮੱਰਥਾ ਸੀ ਉਹ ਬਹੁਤ ਘੱਟ ਸੀ। ਦੂਸਰੇ ਜਾਨਵਰਾਂ ਦੇ ਮੁਕਾਬਲੇ ਅੱਗੇ ਲੰਘ ਜਾਣ ਦੇ ਬਾਵਜੂਦ ਕੁਦਰਤ ਨਾਲ ਸੰਘਰਸ਼ ਵਿੱਚ ਉਸਦਾ ਜੀਵਨ ਬਹੁਤ ਮੁਸ਼ਕਿਲਾਂ ਭਰਿਆ ਸੀ। ਕੁਦਰਤ ਦੀਆਂ ਵਿਰਾਟ ਸ਼ਕਤੀਆਂ ਅੱਗੇ ਉਹ ਪੂਰੀ ਤਰ੍ਹਾਂ ਲਾਚਾਰ ਸੀ। ਅਤਿ ਦੀ ਸਰਦੀ, ਗਰਮੀ,

121