ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਂਦ ਵਿਚ ਆਇਆ, ਉਸ ਵਿੱਚ ਵੱਖ ਵੱਖ ਵਿਅਕਤੀਆਂ ਅਤੇ ਵਰਗਾਂ ਵਿੱਚ ਕੰਮ ਵੰਡ ਹੋਣ ਲੱਗੀ ਜਿਸਦੇ ਸਿੱਟੇ ਵਜੋਂ ਪ੍ਰਾਰਥਨਾਵਾਂ, ਅਨੁਸ਼ਠਾਨ ਕਰਨੇ ਅਤੇ ਕੁਦਰਤੀ ਘਟਨਾਵਾਂ ਦੀ ਪ੍ਰਾ-ਪ੍ਰਕਿਰਤਕ ਸ਼ਕਤੀਆਂ ਦੇ ਕਾਰਜਾਂ ਵਜੋਂ ਵਿਆਖਿਆ ਕਰਨ ਆਦਿ ਨੂੰ ਕੁਝ ਵਿਸ਼ੇਸ ਵਿਅਕਤੀਆਂ ਨੇ ਸਾਂਭ ਲਿਆ। ਇਸ ਵਰਗ ਨੇ ਇਸ ਸਭ ਕੁਝ ਨੂੰ ਇੱਕ ਵਿਸ਼ੇਸ ਵਿਧੀ ਵਿਧਾਨ ਵਿੱਚ ਬੰਨ੍ਹ ਦਿੱਤਾ ਜਿਸ ਨਾਲ ਕੁਦਰਤੀ ਸ਼ਕਤੀਆਂ ਪ੍ਰਤੀ ਆਪ ਮੁਹਾਰੇ ਪ੍ਰਗਟਾਅ ਨੂੰ ਨਿਸਚਿਤ ਧਾਰਮਿਕ ਰਸਮਾਂ ਵਿੱਚ ਬਦਲ ਦਿੱਤਾ ਗਿਆ। ਇਸ ਪ੍ਰਕਾਰ ਸੰਗਠਿਤ ਧਰਮ ਦੀ ਉਤਪਤੀ ਹੋਈ।

ਬਾਅਦ ਵਿੱਚ ਮਨੁੱਖੀ ਸਮਾਜ ਦੇ ਬਦਲਦੇ ਦੌਰਾਂ ਵਿੱਚ, ਧਰਮ ਵਿੱਚ ਹੋਰ ਅੰਸ਼ ਜੁੜਦੇ ਗਏ ਅਤੇ ਧਰਮ ਅਜੋਕੇ ਰੂਪਾਂ ਵਿੱਚ ਤਬਦੀਲ ਹੋਣ ਵੱਲ ਵਧਦਾ ਗਿਆ। ਜਿਸ ਤਰ੍ਹਾਂ ਕਿ ਕਬੀਲਾਈ ਦੌਰ ਦੇ ਧਰਮ ਵਿੱਚ ਪ੍ਰਕਿਰਤੀ ਪੂਜਾ ਅਤੇ ਜੜ੍ਹ ਪੂਜਾ (ਬੇਜਾਨ ਵਸਤੂਆਂ ਦੀ ਪੂਜਾ) ਆਦਿ ਭਾਰੂ ਰਹੇ। ਮਨੁੱਖੀ ਸਮਝ ਦੇ ਅਗਲੇ ਵਿਕਾਸ ਦੌਰਾਨ ਵੱਡੇ ਰਾਜ ਹੋਂਦ ਵਿੱਚ ਆਏ ਜਿਨ੍ਹਾਂ ਵਿੱਚ ਸਾਰੀ ਸ਼ਕਤੀ ਇੱਕ ਰਾਜੇ ਦੇ ਹੱਥਾਂ ਵਿੱਚ ਕੇਂਦਰਤ ਹੁੰਦੀ ਸੀ। ਆਪਣੇ ਆਲੇ ਦੁਆਲੇ ਵਿਚੋਂ ਜਿਸ ਸਮਾਜਿਕ ਯਥਾਰਥ ਨਾਲ ਮਨੁੱਖ ਦਾ ਵਾਹ ਪੈਂਦਾ ਸੀ ਉਸਦਾ ਮਨੁੱਖ ਦੀ ਸੋਚ 'ਤੇ ਅਸਰ ਪੈਣਾ ਸੁਭਾਵਿਕ ਹੀ ਸੀ। ਸੋ ਜਿਸ ਤਰ੍ਹਾਂ ਧਰਤੀ ਉਤੇ ਰਾਜੇ ਦੇ ਰੂਪ ਵਿੱਚ ਇੱਕ ਪੁਰਖੀ ਸ਼ਕਤੀ ਹੋਂਦ ਵਿੱਚ ਆਈ ਉਸੇ ਤਰ੍ਹਾਂ ਉਹ ਸਾਰਾ ਕੁਝ, ਜੋ ਮਨੁੱਖ ਦੀ ਸਮਝ, ਪਹੁੰਚ ਅਤੇ ਕੰਟਰੋਲ ਤੋਂ ਪਰੇ ਸੀ ਉਸ ਨੂੰ ‘ਇਕੋ ਇੱਕ' ਪਰਾ-ਪ੍ਰਕਿਰਤਕ ਸ਼ਕਤੀ ਦੇ ਕੰਟਰੋਲ ਹੇਠ ਮੰਨ ਲਿਆ ਗਿਆ। ਕਬੀਲਾਈ ਸਮਾਜ ਦੇ ਪ੍ਰਚਲਿਤ ਅਨੇਕਾਂ ਦੇਵੀ ਦੇਵਤਿਆਂ ਵਿਚੋਂ ਜਾਂ ਤਾਂ ਹੌਲੀ ਹੌਲੀ ਇੱਕ ਦੇਵਤਾ ਪ੍ਰਮੁਖਤਾ ਹਾਸਲ ਕਰਦਾ ਗਿਆ ਜਾਂ ਉਹਨਾਂ ਸਭ ਦੇਵੀ ਦੇਵਤਿਆਂ ਉਪਰ ਇੱਕ ਹੋਰ 'ਸਰਵ-

125