ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਵਰੀ 2007 ਦੇ ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਮੁਤਾਬਿਕ ਐਸ ਵਕਤ ਅਮਰੀਕਾ ਦੀਆਂ 51% ਔਰਤਾਂ ਪਤੀਆਂ ਤੋਂ ਬਗੈਰ ਰਹਿ ਰਹੀਆਂ ਹਨ। ਇਹ ਗਿਣਤੀ 1950 ਵਿੱਚ 35% ਅਤੇ 2000 ਵਿੱਚ 49% ਸੀ ਪਰ ਹੁਣ ਅਜਿਹੀਆਂ ਔਰਤਾਂ ਦੀ ਬਹੁਗਿਣਤੀ ਹੋ ਗਈ ਹੈ। ਵਸ਼ਿੰਗਟਨ ਦੀ ਇੱਕ ਖੋਜ ਸੰਸਥਾ ਬਰੁਕਿੰਗ ਇੰਸਟੀਚਿਊਟ ਨਾਲ ਸਬੰਧਿਤ ਡਾ. ਵਿਲੀਅਮ ਫਰੇਅ ਇਸ 'ਤੇ ਆਪਣੀ ਟਿੱਪਣੀ ਕਰਦਿਆਂ ਕਹਿੰਦਾ ਹੈ, "ਇਸਨੂੰ ਚੰਗਾ ਸਮਝੋ ਜਾਂ ਮਾੜਾ, ਔਰਤਾਂ ਹੁਣ ਆਦਮੀਆਂ ਜਾਂ ਵਿਆਹ ਦੀ ਸੰਸਥਾ ਉਪਰ ਘੱਟ ਨਿਰਭਰ ਹਨ। ਨੌਜਵਾਨ ਔਰਤਾਂ ਇਸ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਦਾ ਵਡੇਰਾ ਭਾਗ ਇਕੱਲਿਆਂ ਜਾਂ ਗੈਰ-ਵਿਆਹੇ ਸਾਥੀਆਂ ਨਾਲ ਬਿਤਾਉਣਾ ਚਾਹੁੰਦੀਆਂ ਹਨ।"

ਕਿਹਾ ਜਾ ਸਕਦਾ ਹੈ ਕਿ ਇਹ ਤਾਂ ਪੱਛਮੀ ਦੇਸ਼ਾਂ ਦੀ ਗੱਲ ਹੈ ਸਾਡੇ ਇਉਂ ਨਹੀਂ ਹੋਣ ਲੱਗਾ। ਪਰ ਅਸਲ ਵਿੱਚ ਅਸੀਂ ਵੀ ਇਸ ਰੁਝਾਨ ਤੋਂ ਮੁਕਤ ਨਹੀਂ ਹਾਂ। ਕੋਈ ਦੋ ਕੁ ਮਹੀਨੇ ਪਹਿਲਾਂ ਇੱਕ ਨਿਊਜ਼ ਚੈਨਲ ਤੋਂ ਸਾਡੇ ਆਪਣੇ ਦੇਸ਼ ਵਿੱਚ ਵਿਆਹ ਤੋਂ ਪਹਿਲਾਂ ਅਤੇ ਵਿਆਹ ਬਾਹਰੇ ਸਬੰਧਾਂ ਆਦਿ ਵਿਸ਼ਿਆਂ ਬਾਰੇ ਸਰਵੇ ਟੈਲੀਕਾਸਟ ਹੋਇਆ ਜਿਸ ਵਿੱਚ ਵਿਆਹ ਤੋਂ ਪਹਿਲਾਂ ਸਬੰਧ ਬਨਾਉਣ ਨੂੰ ਗਲਤ ਗੱਲ ਨਾ ਸਮਝਣ ਵਾਲੇ ਨੌਜਵਾਨ ਲੜਕੇ ਅਤੇ ਲੜਕੀਆਂ ਦੀ ਗਿਣਤੀ ਤਾਂ ਕਾਫੀ ਸੀ ਹੀ, ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਵਿਆਹ ਤੋਂ ਬਾਹਰ ਸਬੰਧ ਰੱਖਣ ਵਾਲੇ ਅੰਕੜੇ ਵੀ ਵੱਖ ਵੱਖ ਵਰਗਾਂ ਲਈ 20 ਤੋਂ 30 ਪ੍ਰਤੀਸ਼ਤ ਵਿਚਕਾਰ ਸਨ। ਇਹ ਅੰਕੜੇ ਤਾਂ ਉਹਨਾਂ ਦੇ ਸਨ ਜਿਨ੍ਹਾਂ ਨੇ ਆਪਣੇ ਸਬੰਧ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ, ਅਸਲ ਅੰਕੜੇ ਕੀ ਹੋਣਗੇ ਇਸਦਾ ਤਾਂ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ। ਫਿਰ ਇਹ ਸਰਵੇ ਵੀ ਰੂੜ੍ਹੀਵਾਦੀ ਮੰਨੇ ਜਾਂਦੇ ਗੁਜਰਾਤ ਸਟੇਟ ਬਾਰੇ ਸੀ। ਉਂਜ

24