ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਹ ਸਾਰਾ ਕੁਝ ਵਧੀਆ ਢੰਗ ਨਾਲ ਚੱਲਣ ਲਈ ਸਭ ਤੋਂ ਜਰੂਰੀ ਚੀਜ ਉਹੀ ਹੈ ਜਿਸਦੀ ਇਸ ਲੇਖ ਦੇ ਸ਼ੁਰੂ ਵਿੱਚ ਗੱਲ ਕੀਤੀ ਗਈ ਹੈ ਯਾਨੀ ਕਿ ਸਾਥੀ ਦੀ ਸਹੀ ਚੋਣ। ਚੋਣ ਵਿੱਚ ਅਲ੍ਹੜਪੁਣੇ ਦੀ ਅੰਨ੍ਹੀ ਭਾਵੁਕਤਾ ਅਤੇ ਵੱਡਿਆਂ ਦੀਆਂ ਨਿਰੀਆਂ ਆਰਥਿਕ ਗਿਣਤੀਆਂ ਮਿਣਤੀਆਂ ਦੋਹਵਾਂ ਤੋਂ ਪਾਰ ਜਾ ਕੇ ਵੇਖਣ ਦੀ ਲੋੜ ਹੁੰਦੀ ਹੈ।

ਵਿਆਹ ਤੋਂ ਬਾਅਦ ਮਹੱਤਵਪੂਰਨ ਗੱਲ ਵਿਅਕਤੀਗਤ ਸਪੇਸ ਦੇਣ ਦੀ ਹੈ। ਪਰਿਵਾਰਕ ਜੀਵਨ ਦੇ ਨਾਲ ਨਾਲ ਹਰ ਔਰਤ ਮਰਦ ਦਾ ਇੱਕ ਨਿੱਜੀ ਜੀਵਨ ਵੀ ਹੁੰਦਾ ਹੈ। ਜੇ ਵਿਅਕਤੀ ਦੀ ਸ਼ਖਸੀਅਤ ਨੂੰ ਸਹੀ ਵਿਕਾਸ ਦਾ ਮੌਕਾ ਮਿਲਿਆ ਹੈ ਤਾਂ ਉਸਦੇ ਆਪਣੇ ਸ਼ੌਕ, ਆਪਣੀ ਸੋਚ, ਆਪਣਾ ਸਮਾਜਿਕ ਦਾਇਰਾ, ਦੋਸਤ ਮਿੱਤਰ ਆਦਿ ਹੋਣਗੇ। ਕਈ ਵਾਰ ਪਰਿਵਾਰ ਦੇ ਨਾਂਅ ਉੱਤੇ ਉਸ ਨੂੰ ਇਸ ਸਭ ਕਾਸੇ ਤੋਂ ਤੋੜ ਕੇ ਘਰ ਦੇ ਦਾਇਰੇ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਸ ਨੂੰ ਘੁਟਨ ਮਹਿਸੂਸ ਹੁੰਦੀ ਹੈ। ਵਿਅਕਤੀਗਤ ਸਪੇਸ ਤੋਂ ਭਾਵ ਪਰਿਵਾਰਕ ਜਿੰਮੇਵਾਰੀਆਂ ਤੋਂ ਭੱਜਣਾ ਜਾਂ ਵਿਆਹੁਤਾ ਸਾਥੀ ਨਾਲ ਬੇਵਫਾਈ ਕਰਨਾ ਨਹੀਂ ਹੁੰਦਾ। ਕਿਉਂਕਿ ਜਿੰਮੇਵਾਰੀ ਤੋਂ ਰਹਿਤ ਕੋਈ ਆਜਾਦੀ ਨਹੀਂ ਹੁੰਦੀ ਅਤੇ ਬੇਵਫਾਈ ਤਾਂ ਅਣ-ਵਿਆਹੇ ਰਿਸ਼ਤਿਆਂ ਵਿੱਚ ਵੀ ਬਰਦਾਸ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਵਿਅਕਤੀਗਤ ਵਖਰੇਵਿਆਂ ਨੂੰ ਵੀ ਮਾਨਤਾ ਦੇਈ ਜਰੂਰੀ ਹੈ ਕਿਉਂਕਿ ਇਹ ਸੰਭਵ ਹੀ ਨਹੀਂ ਹੁੰਦਾ ਕਿ ਹਰ ਮਸਲੇ 'ਤੇ ਦੋ ਵਿਅਕਤੀ, ਭਾਂਵੇਂ ਉਹ ਪਤੀ ਪਤਨੀ ਹੀ ਹੋਣ, ਇਕੋ ਤਰ੍ਹਾਂ ਹੀ ਸੋਚਣ।

ਸਫਲ ਵਿਆਹੁਤਾ ਜੀਵਨ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ ਅਤੇ ਲਿਖੀਆਂ ਗਈਆਂ ਵੀ ਹਨ। ਪਰ ਇਸ ਚਰਚਾ ਦਾ ਸਾਰ ਤੱਤ ਇਹੀ ਹੈ

26