ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਕਾ ਜਾਂ ਲੜਕੀ ਪੈਦਾ ਹੋਣ ਦੇ ਵਿਗਿਆਨਕ ਕਾਰਣ

ਵਿਆਹ ਉਪਰੰਤ ਸੰਤਾਨ ਦਾ ਪੈਦਾ ਹੋਣਾ ਇੱਕ ਕੁਦਰਤੀ ਪ੍ਰਕਿਰਿਆ ਵੀ ਹੈ ਅਤੇ ਇਨਸਾਨ ਦੀ ਸਮਾਜਿਕ, ਭਾਵਨਾਤਮਿਕ ਅਤੇ ਜੈਵਿਕ ਲੋੜ ਵੀ। ਵਿਕਸਿਤ ਸਮਾਜਾਂ ਵਿੱਚ ਇਹ ਗੱਲ ਬਹੁਤੀ ਮਹੱਤਤਾ ਨਹੀਂ ਰਖਦੀ ਕਿ ਪੈਦਾ ਹੋਣ ਵਾਲੇ ਬੱਚੇ ਨਰ ਹਨ ਜਾਂ ਮਾਦਾ। ਪਰ ਸਾਡੇ ਵਰਗੇ ਸਮਾਜਾਂ ਵਿੱਚ ਲੜਕੇ ਅਤੇ ਲੜਕੀ ਦੇ ਵਖਰੇਵੇਂ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਇਸ ਕਰਕੇ ਕਿਸੇ ਜੋੜੇ ਦੇ ਲੜਕੇ ਜਾਂ ਲੜਕੀਆਂ ਹੋਣ ਦੇ ਕਾਰਣਾਂ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿੱਚ ਆਮ ਕਰ ਕੇ ਇਸ ਦੀ ਜਿੰਮੇਵਾਰ ਔਰਤ ਨੂੰ ਮੰਨਿਆ ਜਾਂਦਾ ਹੈ। ਜਾਣਕਾਰ ਲੋਕਾਂ ਵੱਲੋਂ ਵੀ ਇਹ ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਜੇ ਲੜਕੇ ਅਤੇ ਲੜਕੀ ਹੋਣ ਦੀ ਸੰਭਾਵਨਾ ਹਮੇਸ਼ਾ ਇਕੋ ਜਿੰਨੀ ਹੁੰਦੀ ਹੈ ਤਾਂ ਇਹ ਕਿਉਂ ਹੁੰਦਾ ਹੈ ਕਿ ਕੁਝ ਜੋੜਿਆਂ ਦੇ ਸਾਰੇ ਬੱਚੇ ਲੜਕੇ ਹੀ ਪੈਦਾ ਹੁੰਦੇ ਹਨ ਅਤੇ ਕੁਝ ਦੇ ਸਾਰੀਆਂ ਹੀ ਲੜਕੀਆਂ? ਇਸ ਦੇ ਉੱਤਰ ਵੱਲ ਆਉਣ ਤੋਂ ਪਹਿਲਾਂ ਇਸ ਗੱਲ ਨੂੰ ਸਪਸ਼ਟ ਤੌਰ 'ਤੇ ਸਮਝਣਾ ਜਰੂਰੀ ਹੈ ਕਿ ਆਖਰ ਬੱਚੇ ਦਾ ਸੈਕਸ ਨਿਰਧਾਰਤ ਕਿਸ ਤਰ੍ਹਾਂ ਹੁੰਦਾ ਹੈ।

ਮੁੰਡਾ ਜਾਂ ਕੁੜੀ ਹੋਣ ਦਾ ਵਿਗਿਆਨਕ ਆਧਾਰ

ਸੰਤਾਨ ਵਿੱਚ ਰੰਗ, ਰੂਪ, ਕੱਦ ਅਤੇ ਲਿੰਗ ਦਾ ਨਿਰਧਾਰਣ ਮਾਪਿਆਂ ਦੇ ਸੈੱਲਾਂ ਵਿੱਚ ਮੌਜੂਦ ਬਹੁਤ ਹੀ ਛੋਟੀਆਂ ਅਤੇ ਗੁੰਝਲਦਾਰ ਰਚਨਾਵਾਂ ਰਾਹੀਂ ਹੁੰਦਾ ਹੈ ਜਿਨ੍ਹਾਂ ਨੂੰ ਕਰੋਮੋਸੋਮ (Chromosomes) ਕਿਹਾ ਜਾਂਦਾ ਹੈ। ਬੱਚੇ ਵਿੱਚ ਲਿੰਗ ਨਿਰਧਾਰਤ ਕਰਨ ਵਾਲੇ ਕਰੋਮੋਸੋਮ ਦੋ ਪ੍ਰਕਾਰ ਦੇ ਹੁੰਦੇ ਹਨ ਜਿਨ੍ਹਾਂ ਨੂੰ X ਅਤੇ Y

28