ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਮ ਦਿੱਤਾ ਗਿਆ ਹੈ। ਕਰੋਮੋਸੋਮ ਸੈੱਲਾਂ ਵਿੱਚ ਜੋੜਿਆਂ ਦੇ ਰੂਪ ਵਿੱਚ ਹੁੰਦੇ ਹਨ। ਔਰਤ ਵਿੱਚ ਸੈਕਸ ਨਿਰਧਾਰਤ ਕਰਨ ਵਾਲੇ ਕਰੋਮੋਸੋਮਾਂ ਦੇ ਜੋੜੇ ਵਿੱਚ ਦੋਵੇਂ ਕਰੋਮੋਸੋਮ X ਕਿਸਮ ਦੇ ਹੁੰਦੇ ਹਨ ਜਦ ਕਿ ਆਦਮੀ ਵਿਚਲੇ ਜੋੜੇ ਵਿੱਚ ਇੱਕ ਕਰੋਮੋਸੋਮ X ਅਤੇ ਦੂਸਰਾ Y ਕਿਸਮ ਦਾ ਹੁੰਦਾ ਹੈ। ਜਣਨ ਕ੍ਰਿਆ ਲਈ ਜਦ ਬੀਜਅੰਡ (ovum) ਅਤੇ ਸ਼ੁਕਰਾਣੂ (sperm) ਬਣਦੇ ਹਨ ਤਾਂ ਕਰੋਮੋਸੋਮਾਂ ਦੇ ਜੋੜੇ ਟੁੱਟ ਕੇ ਬੀਜਅੰਡਾਂ ਜਾਂ ਸ਼ੁਕਰਾਣੂਆਂ ਵਿੱਚ ਇਹ ਕਰੋਮੋਸੋਮ ਇਕਹਿਰੇ ਇਕਹਿਰੇ ਜਾਂਦੇ ਹਨ। ਇਸ ਤਰ੍ਹਾਂ ਔਰਤ ਦੇ ਸਰੀਰ ਵਿੱਚ ਜੋ ਵੀ ਬੀਜਅੰਡ ਬਣਦੇ ਹਨ ਉਨ੍ਹਾਂ ਸਾਰਿਆਂ ਵਿੱਚ X ਕਰੋਮੋਸੋਮ ਹੁੰਦਾ ਹੈ ਜਦ ਕਿ ਆਦਮੀ ਵਿੱਚ ਜੋ ਸ਼ੁਕਰਾਣੂ ਬਣਦੇ ਹਨ ਉਨ੍ਹਾਂ ਵਿਚੋਂ ਅੱਧੇ X ਕਰੋਮੋਸੋਮ ਵਾਲੇ ਅਤੇ ਅੱਧੇ Y ਕਿਸਮ ਦੇ ਕਰੋਮੋਸੋਮ ਵਾਲੇ ਹੁੰਦੇ ਹਨ। ਔਰਤ ਵਿੱਚ ਇੱਕ ਸਮੇਂ 'ਤੇ (ਮਹੀਨੇ ਦੌਰਾਨ ਇੱਕ ਵਾਰ) ਕੇਵਲ ਇੱਕ ਹੀ ਬੀਜਐੰਡ ਬਣ ਕੇ ਵਿਕਸਿਤ ਹੁੰਦਾ ਹੈ ਜਦ ਕਿ ਆਦਮੀ ਵੱਲੋਂ ਇੱਕ ਸਮੇਂ 'ਤੇ ਜੋ ਸ਼ੁਕਰਾਣੂ ਛੱਡੇ ਜਾਂਦੇ ਹਨ ਉਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਹੈ।

ਸੋ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ, ਸਿਰਫ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਲੱਖਾਂ ਸ਼ੁਕਰਾਣੂਆਂ ਵਿਚੋਂ ਕਿਹੜੀ ਕਿਸਮ ਦੇ ਸ਼ੁਕਰਾਣੂ ਦਾ ਬੀਜ-ਅੰਡ ਨਾਲ ਮੇਲ ਹੁੰਦਾ ਹੈ। ਜੇ X ਕਿਸਮ ਦੇ ਕਰੋਮੋਸੋਮ ਵਾਲਾ ਸ਼ੁਕਰਾਣੂ ਮਿਲਦਾ ਹੈ ਤਾਂ ਮਿਲਾਪ ਉਪਰੰਤ ਦੋਵੇਂ ਕਰੋਮੋਸੋਮ XX ਕਿਸਮ ਦੇ ਹੋ ਜਾਣਗੇ ਜਿਸ ਦੇ ਸਿੱਟੇ ਵਜੋਂ ਲੜਕੀ ਪੈਦਾ ਹੋਵੇਗੀ ਜਦ ਕਿ ਜੇ Y ਕਿਸਮ ਵਾਲਾ ਸ਼ੁਕਰਾਣੂ ਮਿਲਦਾ ਹੈ ਤਾਂ ਕਰੋਮੋਸੋਮਾਂ ਦਾ ਜੋੜਾ XY ਹੋ ਜਾਵੇਗਾ ਜੋ ਕਿ ਲੜਕੇ ਵਿੱਚ ਵਿਕਸਿਤ ਹੋਵੇਗਾ। ਕਿਉਂਕਿ X ਅਤੇ Y ਦੋਵੇਂ ਕਿਸਮਾਂ ਦੇ ਸ਼ੁਕਰਾਣੂਆਂ ਦੀ ਗਿਣਤੀ

29