ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਲਕੁਲ ਇਕੋ ਜਿੰਨੀ ਹੀ ਹੁੰਦੀ ਹੈ ਇਸ ਲਈ ਲੜਕਾ ਜਾਂ ਲੜਕੀ ਹੋਣ ਦੀ ਸੰਭਾਵਨਾ ਵੀ ਹਰ ਵਾਰ ਬਿਲਕੁਲ ਇਕੋ ਜਿੰਨੀ ਹੀ ਹੁੰਦੀ ਹੈ।

ਇਸ ਤੋਂ ਅੱਗੇ ਸਵਾਲ ਹੈ ਕਿ ਮੁੰਡਾ ਜਾਂ ਕੁੜੀ ਹੋਣ ਦੀ ਇਕੋ ਜਿਹੀ ਸੰਭਾਵਨਾ ਹੋਣ ਦੇ ਬਾਵਜੂਦ ਕਿਉਂ ਕੁਝ ਜੋੜਿਆਂ ਦੇ ਕੇਵਲ ਲੜਕੇ ਹੀ ਹੁੰਦੇ ਹਨ ਅਤੇ ਕੁਝ ਦੇ ਕੇਵਲ ਲੜਕੀਆਂ ਹੀ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਇਸ ਕਿਸਮ ਦੇ ਕੁਝ ਹੋਰ ਵਰਤਾਰਿਆਂ 'ਤੇ ਨਿਗ੍ਹਾ ਮਾਰਨੀ ਪਵੇਗੀ।

ਇਹੋ ਜਿਹੇ ਬਹੁਤ ਸਾਰੇ ਵਰਤਾਰੇ ਹੁੰਦੇ ਹਨ ਜਿਨ੍ਹਾਂ ਵਿੱਚ ਸਾਰੇ ਸੰਭਵ ਸਿੱਟੇ ਨਿਕਲਣ ਦੀ ਇਕੋ ਜਿੰਨੀ ਸੰਭਾਵਨਾ ਹੁੰਦੀ ਹੈ। ਜਿਸ ਤਰ੍ਹਾਂ ਜਦ ਇੱਕ ਸਿੱਕੇ ਨੂੰ ਟਾਸ ਕੀਤਾ ਜਾਂਦਾ ਹੈ ਤਾਂ ਹੈੱਡ ਜਾਂ ਟੇਲ, ਕੋਈ ਪਾਸਾ ਵੀ ਉਪਰ ਆਉਣ ਦੀ ਸੰਭਾਵਨਾ ਇਕੋ ਜਿੰਨੀ ਹੁੰਦੀ ਹੈ ਬਸ਼ਰਤੇ ਕਿ ਸਿੱਕੇ ਨੂੰ ਟਾਸ ਕਰਨ ਸਮੇਂ ਕੋਈ ਹੇਰਾਫੇਰੀ ਨਾ ਕੀਤੀ ਗਈ ਹੋਵੇ। ਇਸੇ ਤਰ੍ਹਾਂ ਲੁੱਡੋ ਖੇਡਣ ਵਾਲੀ ਡੀਟੀ ਨੂੰ ਸੁੱਟਣ ਸਮੇਂ ਵੀ ਇਸ ਦੇ 6 ਪਾਸਿਆਂ ਵਿਚੋਂ ਹਰ ਕਿਸੇ ਦੇ ਉਪਰ ਆਉਣ ਦੀਆਂ ਸੰਭਾਵਨਾਵਾਂ ਬਰਾਬਰ ਹੁੰਦੀਆਂ ਹਨ। ਇਹੋ ਜਿਹੇ ਵਰਤਾਰਿਆਂ ਬਾਰੇ ਅਸੀਂ ਪਹਿਲਾਂ ਨਹੀਂ ਕਹਿ ਸਕਦੇ ਕਿ ਇਸ ਦਾ ਸਿੱਟਾ ਕੀ ਨਿਕਲੇਗਾ। ਉਦਾਹਰਣ ਵਜੋਂ ਸਿੱਕੇ ਨੂੰ ਸਾਧਾਰਣ ਢੰਗ ਨਾਲ ਟਾਸ ਕੀਤੇ ਜਾਣ 'ਤੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਵਾਰ ਸਿੱਕੇ ਦਾ ਕਿਹੜਾ ਪਾਸਾ ਉਪਰ ਹੋਵੇਗਾ ਪਰ ਇੱਕ ਗੱਲ ਲਗਪੱਗ ਸਾਫ ਹੀ ਹੁੰਦੀ ਹੈ ਕਿ ਜੇ ਸਿੱਕੇ ਨੂੰ ਬਹੁਤ ਵਾਰੀ ਟਾਸ ਕੀਤਾ ਜਾਵੇ ਤਾਂ ਲਗਪੱਗ ਅੱਧੇ ਵਾਰ ਹੈੱਡ ਉਪਰ ਹੋਵੇਗਾ ਅਤੇ ਅੱਧੇ ਵਾਰ ਟੇਲ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇ ਕਿਸੇ ਸਿੱਕੇ ਨੂੰ ਚਾਰ ਵਾਰ ਟਾਸ ਕੀਤਾ ਜਾਵੇ ਤਾਂ ਲਾਜ਼ਮੀ ਹੀ 2 ਵਾਰ ਹੈੱਡ ਉਪਰ

30