ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵੇਗਾ ਅਤੇ 2 ਵਾਰ ਟੇਲ। ਅਸਲ ਵਿੱਚ ਜੇ ਕਿਸੇ ਸਿੱਕੇ ਨੂੰ ਲਗਾਤਾਰ 4 ਵਾਰ ਟਾਸ ਕੀਤਾ ਜਾਂਦਾ ਹੈ ਤਾਂ ਹੇਠ ਲਿਖੀਆਂ ਪੰਜ ਸੰਭਾਵਨਾਵਾਂ ਹੋ ਸਕਦੀਆਂ ਹਨ-

1. ਚਾਰੇ ਵਾਰ ਹੈੱਡ ਉਪਰ ਆਵੇ।

2. ਤਿੰਨ ਵਾਰ ਹੈੱਡ ਅਤੇ ਇੱਕ ਵਾਰ ਟੇਲ ਉਪਰ ਆਵੇ।

3. ਦੋ ਵਾਰ ਹੈੱਡ ਅਤੇ ਦੋ ਵਾਰ ਟੇਲ।

4. ਇੱਕ ਵਾਰ ਹੈੱਡ ਅਤੇ ਤਿੰਨ ਵਾਰ ਟੇਲ ਉਪਰ ਆਵੇ।

5. ਚਾਰੇ ਵਾਰ ਟੇਲ ਉਪਰ ਆਵੇ।

ਅਜਿਹੇ ਸਾਰੇ ਵਰਤਾਰਿਆਂ, ਜਿਨ੍ਹਾਂ ਦੇ ਸਿੱਟਿਆਂ ਬਾਰੇ ਅਗਾਊਂ ਹੀ ਪੱਕ ਨਾਲ ਨਹੀਂ ਕਿਹਾ ਜਾ ਸਕਦਾ, ਦਾ ਹਿਸਾਬ ਕਿਤਾਬ Probability Theory ਰਾਹੀਂ ਲਾਇਆ ਜਾਂਦਾ ਹੈ। ਉਪਰੋਕਤ ਕੇਸ ਵਿੱਚ ਚਾਰੇ ਵਾਰ ਹੈੱਡ ਉਪਰ ਹੋਣ ਦੀ ਸੰਭਾਵਨਾ ਕਿੰਨੀ ਕੁ ਹੈ? ਜਾਂ ਤਿੰਨ ਵਾਰ ਹੈੱਡ ਅਤੇ ਇੱਕ ਵਾਰ ਟੇਲ ਉਪਰ ਹੋਣ ਜਾਂ 2 ਵਾਰ ਹੈੱਡ ਅਤੇ 2 ਵਾਰ ਟੇਲ ਉਪਰ ਹੋਣ ਆਦਿ ਸਭ ਸਿੱਟਿਆਂ ਦੀ ਸੰਭਾਵਨਾ ਕਿੰਨੀ ਕਿੰਨੀ ਕੁ ਹੈ? ਇਸ ਨੂੰ ਹਿਸਾਬ ਵਿੱਚ Binomial Distribution ਦੇ ਫਾਰਮੂਲੇ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ। (ਇਹ ਫਾਰਮੂਲਾ ਇਥੇ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਸ ਨੂੰ ਹਾਇਰ ਮੈਥ ਦੀ ਜਾਣਕਾਰੀ ਬਿਨਾਂ ਸਮਝਿਆ ਨਹੀਂ ਜਾ ਸਕਦਾ)

ਮੁੰਡਾ ਜਾਂ ਕੁੜੀ ਹੋਣ ਦਾ ਕੇਸ ਵੀ ਬਿਲਕੁਲ ਸਿੱਕੇ ਨੂੰ ਟਾਸ ਕਰਨ ਦੀ ਕਿਸਮ ਦਾ ਹੀ ਹੈ। ਸੋ ਇਸ ਉੱਤੇ ਵੀ ਉਹੀ ਫਾਰਮੂਲੇ ਲਾਗੂ ਕਰਕੇ ਅੰਦਾਜ਼ਾ

31