ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗਾਇਆ ਜਾ ਸਕਦਾ ਹੈ। ਜੇ ਅਸੀਂ 100 ਜੋੜਿਆਂ ਦੇ ਮੁੰਡੇ ਕੁੜੀਆਂ ਦਾ ਅੰਦਾਜ਼ਾ ਇਹ ਮੰਨ ਕੇ ਲਗਾਈਏ ਕਿ ਹਰ ਜੋੜੇ ਦੇ ਤਿੰਨ ਤਿੰਨ ਬੱਚੇ ਹੋਣਗੇ ਤਾਂ ਸੰਭਾਵਨਾਵਾਂ ਇਸ ਪ੍ਰਕਾਰ ਬਣਦੀਆਂ ਹਨ:

ਤਿੰਨੋ ਲੜਕੇ - 12.5%

ਦੋ ਲੜਕੇ ਅਤੇ ਇੱਕ ਲੜਕੀ - 37.5%

ਇੱਕ ਲੜਕਾ ਅਤੇ ਦੋ ਲੜਕੀਆਂ - 37.5%

ਤਿੰਨੋ ਲੜਕੀਆਂ - 12.5%

ਇਸੇ ਤਰ੍ਹਾਂ ਜੇ ਸਭ ਦੇ ਚਾਰ ਚਾਰ ਬੱਚੇ ਹੋਣ ਤਾਂ ਵੱਖ ਵੱਖ ਜੋੜਿਆਂ ਦੇ ਮੁੰਡੇ ਕੁੜੀਆਂ ਦੀ ਗਿਣਤੀ ਇਸ ਪ੍ਰਕਾਰ ਹੋਣ ਦੀ ਸੰਭਾਵਨਾ ਹੈ:

ਚਾਰੇ ਲੜਕੇ - 6.25%

ਤਿੰਨ ਲੜਕੇ ਅਤੇ ਇੱਕ ਲੜਕੀ - 25%

ਦੋ ਲੜਕੇ ਅਤੇ ਦੋ ਲੜਕੀਆਂ - 37.5%

ਇੱਕ ਲੜਕਾ ਅਤੇ ਤਿੰਨ ਲੜਕੀਆਂ - 25%

ਚਾਰੇ ਲੜਕੀਆਂ - 6.25%

32