ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਪ੍ਰਕਾਰ ਅਸੀਂ ਵੇਖ ਸਕਦੇ ਹਾਂ ਕਿ 100 ਵਿਚੋਂ ਲਗਪੱਗ 6 ਕੁ ਜੋੜਿਆਂ ਦੇ ਚਾਰੇ ਲੜਕੇ ਹੋਣ ਅਤੇ 6 ਕੁ ਜੋੜਿਆਂ ਦੇ ਚਾਰੇ ਹੀ ਲੜਕੀਆਂ ਹੋਣ ਦੀ ਸੰਭਾਵਨਾ ਬਣਦੀ ਹੈ।

ਇਸ ਤੋਂ ਅੱਗੇ ਅਸੀਂ ਇਹੀ ਫਾਰਮੂਲਾ ਵਰਤਦੇ ਹੋਏ ਮੁੰਡਿਆਂ ਕੁੜੀਆਂ ਦਾ ਹਿਸਾਬ ਕਿਤਾਬ ਇਹ ਮੰਨ ਕੇ ਲਾਈਏ ਕਿ ਹਰ ਜੋੜੇ ਦੇ ਪੰਜ ਪੰਜ ਬੱਚੇ ਹੋਣਗੇ ਤਾਂ ਸਿੱਟੇ ਇਸ ਪ੍ਰਕਾਰ ਹੋਣਗੇ:

ਬੱਚੇ - ਸੰਭਾਵਨਾ

ਚਾਰੇ ਲੜਕੇ - 3.125%

ਚਾਰ ਲੜਕੇ ਅਤੇ ਇੱਕ ਲੜਕੀ - 15.625%

ਤਿੰਨ ਲੜਕੇ ਅਤੇ ਦੋ ਲੜਕੀਆਂ - 31.250%

ਦੋ ਲੜਕੇ ਅਤੇ ਤਿੰਨ ਲੜਕੀਆਂ - 31.250%

ਇੱਕ ਲੜਕਾ ਅਤੇ ਚਾਰ ਲੜਕੀਆਂ - 15.625%

ਪੰਜੇ ਲੜਕੀਆਂ - 3.125%

ਸੋ ਚਾਹੇ ਮੁੰਡਾ ਜਾਂ ਕੁੜੀ ਹੋਣ ਦੀ ਸੰਭਾਵਨਾ ਹਰ ਵਾਰ ਇਕੋ ਜਿਹੀ ਹੁੰਦੀ ਹੈ ਫਿਰ ਵੀ ਇਹ ਨੁਕਤਾ ਇਸ ਗੱਲ ਨੂੰ ਰੱਦ ਨਹੀਂ ਕਰਦਾ ਕਿ ਕਿਸੇ ਜੋੜੇ ਦੇ ਲਗਾਤਾਰ ਕੁੜੀਆਂ ਹੀ ਹੋਈ ਜਾਣ ਅਤੇ ਕਿਸੇ ਦੇ ਸਾਰੇ ਮੁੰਡੇ ਹੀ। ਇਸ ਦੇ ਪਿੱਛੇ ਕਾਰਣ ਇਹ ਵੀ ਕੰਮ ਕਰਦਾ ਹੈ ਕਿ ਪਹਿਲਾ ਬੱਚਾ ਮੁੰਡਾ ਹੈ ਜਾਂ ਕੁੜੀ ਇਸ ਦਾ

33