ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗਲੇ ਬੱਚੇ ਦੇ ਸੈਕਸ ਉਪਰ ਕੋਈ ਪ੍ਰਭਾਵ ਨਹੀਂ ਅਤੇ ਇਸੇ ਤਰ੍ਹਾਂ ਦੂਜੇ ਬੱਚੇ ਦੇ ਸੈਕਸ ਦਾ ਤੀਜੇ ਬੱਚੇ ਦਾ ਸੈਕਸ ਨਿਰਧਾਰਤ ਕਰਨ ਵਿੱਚ ਕੋਈ ਰੋਲ ਨਹੀਂ। ਯਾਨੀ ਬੱਚਿਆਂ ਦਾ ਸੈਕਸ ਇੱਕ ਦੂਸਰੇ ਤੋਂ ਆਜਾਦ ਹੁੰਦਾ ਹੈ। ਇਸ ਨੂੰ ਗਣਿਤ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਕਿ events are independent. ਫਿਰ ਵੀ ਮੌਕਾ-ਮੇਲ ਦੇ ਹਿਸਾਬੀ ਫਾਰਮੂਲੇ ਅਨੁਸਾਰ ਜਿਵੇਂ ਜਿਵੇਂ ਬੱਚਿਆਂ ਦੀ ਗਿਣਤੀ ਵਧਦੀ ਜਾਂਦੀ ਹੈ, ਇਹ ਸੰਭਾਵਨਾ ਘਟਦੀ ਜਾਂਦੀ ਹੈ ਕਿ ਸਾਰੇ ਬੱਚੇ ਇਕੋ ਹੀ ਸੈਕਸ ਦੇ ਹੋਣ। ਜਿਵੇ ਕਿ ਉਪਰ ਹਿਸਾਬ ਲਗਾਇਆ ਗਿਆ ਹੈ ਤਿੰਨ ਬੱਚੇ ਇਕੋ ਸੈਕਸ ਦੇ ਹੋਣ ਦੀ ਸੰਭਾਵਨਾ 12.5% ਹੈ, ਚਾਰੇ ਬੱਚਿਆਂ ਦੀ 6.25% ਅਤੇ ਇੱਕ ਜੋੜੇ ਦੇ ਪੰਜੇ ਮੁੰਡੇ ਜਾਂ ਪੰਜੇ ਕੁੜੀਆਂ ਹੋਣ ਦੀ ਸੰਭਾਵਨਾ 3.125% ਹੀ ਹੈ। ਇਸੇ ਤਰ੍ਹਾਂ ਜੇ ਅੱਗੇ ਹਿਸਾਬ ਲਗਾਇਆ ਜਾਵੇ ਤਾਂ ਸੱਤ ਬੱਚਿਆਂ ਵਿਚੋਂ ਸੱਤੇ ਮੁੰਡੇ ਜਾਂ ਸੱਤੇ ਕੁੜੀਆਂ ਹੋਣ ਦੀ ਸੰਭਾਵਨਾ 100 ਪਿੱਛੇ 1 ਤੋਂ ਵੀ ਘਟ ਜਾਂਦੀ ਹੈ (0.8%)।

ਕਿਸਮਤ ਜਾਂ ਚਾਂਸ (ਸਬੱਬ)

ਉਪਰੋਕਤ ਵਰਣਨ ਤੋਂ ਸਪਸ਼ਟ ਹੈ ਕਿ ਮੁੰਡਾ ਜਾਂ ਕੁੜੀ ਬਣਨ ਦੀ ਜੋ ਪ੍ਰਕਿਰਿਆ ਹੈ ਉਸ ਤਹਿਤ ਇਹ ਸੰਭਾਵਨਾਵਾਂ ਮੌਜੂਦ ਹਨ ਕਿ ਕਿਸੇ ਜੋੜੇ ਦੇ ਸਾਰੇ ਹੀ ਬੱਚੇ ਲੜਕੇ ਹੋਣ ਜਾਂ ਸਾਰੀਆਂ ਹੀ ਲੜਕੀਆਂ। ਇਸ ਤੋਂ ਅੱਗੇ ਸਵਾਲ ਉਠਦਾ ਹੈ ਕਿ ਕੀ ਇਸ ਤਰ੍ਹਾਂ ਕਿਸੇ ਦੇ ਸਾਰੇ ਮੁੰਡੇ ਜਾਂ ਸਾਰੀਆਂ ਹੀ ਕੁੜੀਆਂ ਦਾ ਪੈਦਾ ਹੋਈ ਉਨ੍ਹਾਂ ਦੀ ਕਿਸਮਤ 'ਤੇ ਨਿਰਭਰ ਨਹੀਂ ਕਰਦਾ? ਇਸ ਦਾ ਜਵਾਬ ਸਪਸ਼ਟ ਤੌਰ 'ਤੇ ਨਾਂਹ ਵਿੱਚ ਹੈ, ਕਿਉਂਕਿ ਕਿਸਮਤ ਅਤੇ ਚਾਂਸ (ਸਬੱਬ) ਦੋ ਬਿਲਕੁਲ ਵੱਖੋ ਵੱਖਰੇ ਸੰਕਲਪ ਹਨ। ਕਿਸਮਤ ਤੋਂ ਭਾਵ ਇਹ ਲਿਆ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਕੀ ਕੁਝ ਵਾਪਰੇਗਾ, ਮਿਸਾਲ ਵਜੋਂ ਉਸਦੇ ਕਿੰਨੇ ਬੱਚੇ ਅਤੇ ਕਿਸ ਤਰ੍ਹਾਂ

34