ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਹੋਣਗੇ, ਆਦਿ ਗੱਲਾਂ ਕਿਸੇ ਗੈਬੀ ਸ਼ਕਤੀ ਵੱਲੋਂ ਪਹਿਲਾਂ ਹੀ ਤਹਿ ਕੀਤੀਆਂ ਹੋਈਆਂ ਹਨ ਅਤੇ ਮਨੁੱਖ ਦੇ ਜੀਵਨ ਵਿੱਚ ਸਾਰਾ ਕੁਝ ਉਸੇ ਅਨੁਸਾਰ ਵਾਪਰਦਾ ਰਹਿੰਦਾ ਹੈ। ਉਦਾਹਰਣ ਵਜੋਂ ਜੇ ਕਿਸੇ ਦੇ ਪੰਜ ਕੁੜੀਆਂ ਹੀ ਹੋ ਜਾਣ (ਜੋ ਕਿ 3% ਲੋਕਾਂ ਦੇ ਹੋਣਗੀਆਂ ਹੀ) ਤਾਂ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਤਾਂ ਕਿਸਮਤ ਵਿੱਚ ਹੀ ਮੁੰਡਾ ਨਹੀਂ ਹੈ।

ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਕੁਝ ਵਰਤਾਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਤੇ ਅਜੇ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੈ, ਉਹ ਮਨੁੱਖ ਦੀ ਇੱਛਾ ਤੋਂ ਆਜਾਦ ਤੌਰ 'ਤੇ ਵਾਪਰਦੇ ਹਨ। ਇਨ੍ਹਾਂ ਦੇ ਸਿੱਟੇ ਕੁਝ ਬਾਹਰਮੁਖੀ ਹਾਲਤਾਂ ਦੇ ਮੌਕਾ ਮੇਲ ਵਜੋਂ ਪ੍ਰਗਟ ਹੁੰਦੇ ਹਨ। ਅਜਿਹੇ ਵਰਤਾਰਿਆਂ ਦੇ ਸਿੱਟੇ ਕਈ ਵਾਰ ਸਾਡੇ ਲਈ ਚੰਗੇ ਹੁੰਦੇ ਹਨ, ਕਈ ਵਾਰ ਮਾੜੇ ਅਤੇ ਕਈ ਵਾਰ ਇਨ੍ਹਾਂ ਦਾ ਸਾਡੀ ਜ਼ਿੰਦਗੀ ਉਤੇ ਕੋਈ ਪ੍ਰਭਾਵ ਨਹੀਂ ਪੈਂਦਾ। ਕਿਸਮਤ ਦਾ ਸੰਕਲਪ ਉਦੋਂ ਹੀ ਉਠਦਾ ਹੈ ਜਦ ਇਨ੍ਹਾਂ ਦਾ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਚੰਗਾ ਜਾਂ ਮਾੜਾ ਪ੍ਰਭਾਵ ਹੋਵੇ। ਉਦਾਹਰਣ ਵਜੋਂ ਜੇ ਕੋਈ ਵਿਅਕਤੀ ਵਿਹਲਾ ਬੈਠਾ ਬੈਠਾ ਸਿੱਕਾ ਟਾਸ ਕਰੀ ਜਾਵੇ ਅਤੇ ਲਗਾਤਾਰ ਪੰਜ ਵਾਰ ਹੈੱਡ ਹੀ ਉਪਰ ਆਵੇ ਤਾਂ ਉਹ ਇਸ ਬਾਰੇ ਕਿਸੇ 'ਕਿਸਮਤ' ਨੂੰ ਦਿਮਾਗ ਵਿੱਚ ਨਹੀਂ ਲਿਆਵੇਗਾ, ਬਲਕਿ ਇਸ ਨੂੰ ਮਹਿਜ਼ ਇੱਥ ਚਾਂਸ ਹੀ ਸਮਝੇਗਾ। ਲਗਾਤਾਰ ਪੰਜ ਕੁੜੀਆਂ ਦਾ ਹੋ ਜਾਣਾ ਵੀ ਸਿੱਕੇ ਦੇ ਪੰਜ ਵਾਰ ਹੈੱਡ ਉਪਰ ਆਉਣ ਵਾਂਗ ਹੀ ਹੈ ਪ੍ਰੰਤੂ ਇਸ ਨੂੰ ਜਰੂਰ ਕਿਸਮਤ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਪੰਜ ਕੁੜੀਆਂ ਹੋਣ ਦੇ ਹੋਣ ਨੇ ਉਸ ਦੀ ਜ਼ਿੰਦਗੀ ਉੱਤੇ ਗੰਭੀਰ ਅਸਰ ਪਾਉਣਾ ਹੈ। ਜੇ ਸਾਡੇ ਸਮਾਜ ਵਿੱਚ ਵੀ ਮੁੰਡੇ ਅਤੇ ਕੁੜੀ ਦੀ ਇਕੋ ਜਿੰਨੀ ਕਦਰ

35