ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੀ ਤਾਂ ਇਸ ਤਰ੍ਹਾਂ ਹੋਣ ਨਾਲ ਕਿਸਮਤ ਦੀ ਗੱਲ ਨਹੀਂ ਸੀ ਛਿੜਨੀ ਸਗੋਂ ਇੱਕ ਇਤਫ਼ਾਕ ਹੀ ਸਮਝਿਆ ਜਾਣਾ ਸੀ।

ਸੋ ਸਾਰੇ ਬੱਚੇ ਲੜਕੇ ਜਾਂ ਸਾਰੇ ਹੀ ਲੜਕੀਆਂ ਦਾ ਹੋਣਾ ਕਿਸੇ ਕਿਸਮਤ 'ਤੇ ਨਿਰਭਰ ਨਹੀਂ ਕਰਦਾ ਸਗੋਂ ਇਹ ਇੱਕ ਅਜਿਹੀ ਪ੍ਰਕਿਰਿਆ ਦਾ ਸਿੱਟਾ ਹੈ ਜਿਸ ਉੱਤੇ ਵਿਆਹੁਤਾ ਜੋੜੇ ਦਾ ਕੋਈ ਕੰਟਰੋਲ ਨਹੀਂ ਹੁੰਦਾ। ਨਾ ਤਾਂ ਅਜੇ ਤੀਕ ਇਸ ਨੂੰ ਕੰਟਰੋਲ ਕਰਨ ਵਾਲੀ ਕੋਈ ਖੋਜ ਹੋਈ ਹੈ ਅਤੇ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਮਾਜਿਕ ਚੇਤਨਾ ਦੇ ਇਸ ਪੜਾਅ ਉੱਤੇ ਕੋਈ ਅਜਿਹੀ ਖੋਜ ਸਾਹਮਣੇ ਆਵੇ, ਕਿਉਂਕਿ ਅੱਜ ਜਦ ਸਾਡੇ ਸਮਾਜ ਵਿੱਚ ਮੁੰਡੇ ਕੁੜੀ ਵਿੱਚ ਬਹੁਤ ਫਰਕ ਕੀਤਾ ਜਾਂਦਾ ਹੈ ਤਾਂ ਅਜਿਹੀ ਕੋਈ ਖੋਜ ਸਮਾਜਿਕ ਤੌਰ 'ਤੇ ਬਹੁਤ ਹੀ ਮਾਰੂ ਸਾਬਤ ਹੋਵੇਗੀ।

36