ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭਿਆਚਾਰ ਨੂੰ ਬਚਾਉਣ ਦੀ ਬਜਾਏ ਬਦਲਣ ਦੀ ਲੋੜ

ਅੱਜ ਕੱਲ ਪੰਜਾਬ ਦੇ ਆਪਣੇ ਆਪ ਨੂੰ ਬੁੱਧੀਜੀਵੀ ਕਹਾਉਣ ਵਾਲੇ ਵਰਗ ਵਿੱਚ ਸਭ ਤੋਂ ਵੱਧ ਰੋਣ ਪਿੱਟਣ ਸਾਡੇ ਸਭਿਆਚਾਰ ਵਿੱਚ ਵਾਪਰ ਰਹੀਆਂ ਤਬਦੀਲੀਆਂ ਬਾਰੇ ਕੀਤਾ ਜਾ ਰਿਹਾ ਹੈ। ਹਰ ਹਫ਼ਤੇ ਸਾਰੇ ਅਖਬਾਰਾਂ ਰਸਾਲਿਆਂ ਵਿੱਚ ਦੋ ਚਾਰ ਅਜਿਹੇ ਆਰਟੀਕਲ ਛਪੇ ਹੀ ਹੁੰਦੇ ਹਨ ਜਿੰਨ੍ਹਾਂ ਵਿੱਚ ਸਾਡੇ ਸਭਿਆਚਾਰ ਨੂੰ ਪੱਛਮੀ ਹਨੇਰੀ ਤੋਂ ਬਚਾਉਣ, ਸਭਿਆਚਾਰ ਨੂੰ ਵਿਸ਼ਵੀਕਰਨ ਦੇ ਅਸਰਾਂ ਤੋਂ ਬਚਾਉਣ ਜਾਂ ਇਥੇ ਚੱਲੀਆਂ ਆਉਂਦੀਆਂ ਸਭਿਆਚਾਰਕ ਪ੍ਰੰਪਰਾਵਾਂ ਨੂੰ ਚਿੰਬੜੇ ਰਹਿਣ ਦੀ ਦੁਹਾਈ ਦਿੱਤੀ ਹੁੰਦੀ ਹੈ। ਅਫਸੋਸ ਦੀ ਗੱਲ ਹੈ ਇਨ੍ਹਾਂ ਵਿੱਚ ਉਹ ਕਥਿਤ ਅਗਾਂਹਵਧੂ

ਬੁੱਧੀਜੀਵੀ ਵੀ ਸ਼ਾਮਲ ਹਨ ਜਿੰਨ੍ਹਾਂ ਨੇ ਸੈਂਕੜੇ ਕਿਤਾਬਾਂ ਵਿਚੋਂ ਇਹ ਪੜ੍ਹਿਆ ਅਤੇ ਦਰਜਨਾਂ ਗੋਸ਼ਟੀਆਂ ਵਿਚੋਂ ਇਹ ਸੁਣਿਆ ਹੁੰਦਾ ਹੈ ਕਿ ਸਭਿਆਚਾਰ ਗਤੀਸ਼ੀਲ ਵਰਤਾਰਾ ਹੈ, ਇਹ ਪੈਦਾਵਾਰੀ ਸਾਧਨਾਂ ਦੇ ਬਦਲਣ ਨਾਲ ਬਦਲਦਾ ਜਾਂਦਾ ਹੈ, ਦੁਨੀਆਂ ਗਰਕਣ ਨਹੀਂ ਜਾ ਰਹੀ ਸਗੋਂ ਮਨੁੱਖਤਾ ਦਾ ਸਫਰ ਚੰਗੇਰੇ ਭਵਿੱਖ ਵੱਲ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਇੰਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਸਾਰਾ ਦਿਨ ਪੱਛਮੀ ਦੇਸ਼ਾਂ ਦੇ ਗੁਣ ਗਾਉਂਦੇ ਹਨ, ਉਥੋਂ ਦੇ ਪ੍ਰਬੰਧ ਦੀਆਂ ਤਾਰੀਫਾਂ ਕਰਦੇ ਨਹੀਂ ਥਕਦੇ, ਉਥੋਂ ਦੇ ਲੋਕਾਂ ਦੀ ਮਿਹਨਤ ਅਤੇ ਨੈਤਿਕਤਾ ਦੀਆਂ ਸਿਫਤਾਂ ਕਰਦੇ ਹਨ, ਆਪ ਉਥੇ ਜਾਣ ਅਤੇ ਆਪਣੇ ਬੱਚਿਆਂ ਨੂੰ ਓਧਰ ਸੈੱਟ ਕਰਨ ਦੀ ਹਰ ਚੰਗੀ ਮਾੜੀ ਕੋਸ਼ਿਸ ਕਰਦੇ ਹਨ, ਪਰ ਕਿਤੇ ਸਾਡੇ ਪੱਛਮੀ ਸਭਿਆਚਾਰ ਨਾ ਆ ਜਾਵੇ ਇਸਤੋਂ ਡਰਦੇ ਹਨ। ਸ਼ਾਇਦ ਉਹ ਪੱਛਮੀ ਦੇਸ਼ਾਂ ਦੀ ਤਰੱਕੀ ਅਤੇ ਚੰਗੇ ਪ੍ਰਬੰਧ ਨੂੰ ਉਥੋਂ ਦੇ ਸਭਿਆਚਾਰ ਨਾਲੋਂ ਕੋਈ ਵੱਖਰੀ ਚੀਜ਼ ਸਮਝਦੇ ਹਨ। ਬਾਕੀ ਇਸ ਚੀਕ ਚਿਹਾੜੇ ਵਿੱਚ ਉਨ੍ਹਾਂ ਲੋਕਾਂ ਨੇ ਤਾਂ ਸ਼ਾਮਲ ਹੋਣਾ ਹੀ ਹੈ ਜਿਨ੍ਹਾਂ ਨੂੰ ਇਥੋਂ ਦਾ ਉਜੱਡ,

37