ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗੀਰੂ, ਘੁਟਣ ਭਰਿਆ, ਜਾਤਾਂ ਪਾਤਾਂ ਦੀਆਂ ਵੰਡੀਆਂ ਪਾਉਂਦਾ, ਫਿਰਕਿਆਂ ਦੇ ਆਧਾਰ ਤੇ ਬੰਦਿਆਂ ਨੂੰ ਵਢਦਾ ਟੁਕਦਾ, ਬੱਚੀਆਂ ਨੂੰ ਮਾਰਦਾ, ਔਰਤਾਂ ਨੂੰ ਸਾੜਦਾ, ਦੂਜਿਆਂ ਦੀਆਂ ਨੂੰ ਤਕਾਉਂਦਾ ਆਪਣੀਆਂ ਨੂੰ ਲੁਕਾਉਂਦਾ, ਨਾ ਮਿਹਨਤ ਕਰਨ ਦਾ ਗੁਣ ਪੈਦਾ ਕਰਦਾ ਨਾ ਐਸ਼ ਕਰਨ ਦੀ ਇਜਾਜਤ ਦਿੰਦਾ, ਲਾਈਲੱਗ ਪ੍ਰਵਿਰਤੀਆਂ ਦਾ ਸਿਰਜਕ, ਸੂਖਮ ਭਾਵਾਂ, ਕਲਾਵਾਂ ਤੇ ਅਹਿਸਾਸਾਂ ਤੋਂ ਕੋਰਾ ਸਭਿਆਚਾਰ ਬਹੁਤ ਮਹਾਨ ਲਗਦਾ ਹੈ।

ਭਾਵਨਾਤਮਿਕ ਪੱਧਰ ਤੇ ਹਰ ਕਿਸੇ ਨੂੰ ਆਪਣਾ ਸਭਿਆਚਾਰ ਵਧੀਆ ਲਗਦਾ ਹੈ ਕਿਉਂਕਿ ਉਹ ਖੁਦ ਉਸੇ ਸਭਿਆਚਾਰ ਦੀ ਪੈਦਾਵਾਰ ਹੁੰਦਾ ਹੈ, ਉਸ ਦਾ ਜਿਉਣ ਢੰਗ ਅਤੇ ਸੋਚਣ ਢੰਗ ਉਸ ਸਭਿਆਚਾਰ ਦੇ ਅਨੁਸਾਰ ਹੀ ਬਣਿਆ ਅਤੇ ਢਲਿਆ ਹੁੰਦਾ ਹੈ। ਪਰ ਜਦ ਅਸੀਂ ਸਭਿਆਚਾਰਕ ਤਬਦੀਲੀ ਬਾਰੇ ਜਾਂ ਸਭਿਆਚਾਰਕ ਆਦਾਨ ਪ੍ਰਦਾਨ ਬਾਰੇ ਸਮਾਜ ਵਿਗਿਆਨਕ ਪੱਖ ਤੋਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਲੋੜ ਹੁੰਦੀ ਹੈ ਕਿ ਆਪਣੇ ਜਾਂ ਪਰਾਏ ਕਿਸੇ ਵੀ ਸਭਿਆਚਾਰ ਬਾਰੇ ਭਾਵਨਾਵਾਂ ਨੂੰ ਪਾਸੇ ਰੱਖ ਕੇ ਬੌਧਿਕ ਪੱਧਰ ਤੇ ਸੰਤੁਲਿਤ ਮੁਲਅੰਕਣ ਕੀਤਾ ਜਾਵੇ।

ਇਤਿਹਾਸਕ ਪੱਖ ਤੋਂ ਵੇਖਿਆਂ ਸਾਡਾ ਬਕਾਇਦਾ ਇਤਿਹਾਸ ਸਿਕੰਦਰ ਦੇ ਹਮਲੇ ਤੋਂ ਸ਼ੁਰੂ ਕੀਤਾ ਜਾਂਦਾ ਹੈ ਕਿਉਂਕਿ ਸਾਡਾ ਇਤਿਹਾਸ ਵੀ ਬਾਹਰੋਂ ਆਏ ਹਮਲਾਵਰਾਂ ਨੇ ਹੀ ਲਿਖਣਾ ਸ਼ੁਰੂ ਕੀਤਾ। ਸਾਡੇ ਵੱਡ ਵਡੇਰਿਆਂ ਨੂੰ ਤਾਂ ਮਿਥਿਹਾਸਕ ਕਥਾਵਾਂ ਘੜਨ ਦੀ ਕਲਾ ਹੀ ਆਉਂਦੀ ਸੀ ਇਤਿਹਾਸਕ ਵਿਵਰਣ ਲਿਖਏ ਉਨ੍ਹਾਂ ਨੂੰ ਕੰਮ ਦੀ ਗੱਲ ਨਹੀਂ ਲਗਦੀ ਸੀ। ਇਥੋਂ ਗੱਲ ਸ਼ੁਰੂ ਕੀਤੀ ਜਾਵੇ ਤਾਂ ਸਾਡੇ ਕੋਲ ਉਸ ਦੌਰ ਦਾ ਵੱਡੇ ਤੋਂ ਵੱਡਾ ਮਾਅਰਕਾ ਪੋਰਸ ਦਾ ਇੱਕ ਡਾਇਲਾਗ ਹੀ ਕਿ ਜਦ ਪੋਰਸ ਨੂੰ ਬੰਦੀ ਬਨਾਉਣ ਤੋਂ ਬਾਅਦ ਸਿਕੰਦਰ ਨੇ ਉਸਨੂੰ ਪੁਛਿਆ ਕਿ ਉਸ ਨਾਲ ਕਿਹੋ ਜਿਹਾ

38