ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਸਾਡੇ ਅੱਗੇ ਮਸਲੇ ਹਨ ਕਿ ਸਭਿਆਚਾਰ ਦਾ ਵਿਸ਼ਵੀਕਰਨ ਹੋ ਰਿਹਾ ਹੈ, ਇਸ ਤਹਿਤ ਇਥੇ ਪੱਛਮੀ ਸਭਿਆਚਾਰ ਵਿਚੋਂ ਕਾਫੀ ਤੱਤ ਆ ਰਹੇ ਹਨ, ਪੁਰਾਤਨ ਸਭਿਆਚਾਰਕ ਬੰਧੇਜ ਟੁੱਟ ਰਹੇ ਹਨ, ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਾਡੇ ਚਿੰਤਕ ਹੱਦੋਂ ਵੱਧ ਚਿੰਤਾ ਕਰ ਰਹੇ ਹਨ।

ਇਨ੍ਹਾਂ ਮਸਲਿਆਂ ਨੂੰ ਸੰਬੋਧਤ ਹੋਣ ਸਮੇਂ ਸਾਨੂੰ ਇੱਕ ਬੁਨਿਆਦੀ ਗੱਲ ਸਾਫ ਹੋਈ ਚਾਹੀਦੀ ਹੈ ਕਿ ਜਿਵੇਂ ਜਿਵੇਂ ਕਿਸੇ ਸਮਾਜ ਵਿਚਲੇ ਪੈਦਾਵਾਰ ਦੇ ਸਾਧਨ ਅਤੇ ਉਸ 'ਤੇ ਆਧਾਰਿਤ ਆਰਥਿਕ ਪ੍ਰਬੰਧ ਬਦਲਦਾ ਹੈ, ਉਸਦੇ ਅਨੁਸਾਰੀ ਹੀ ਸਮਾਜਿਕ ਰਾਜਨੀਤਕ ਤਬਦੀਲੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਸਾਰੀਆਂ ਤਬਦੀਲੀਆਂ ਨਾਲ ਬੇਮੇਲ ਸਭਿਆਚਾਰਕ ਕਦਰਾਂ ਕੀਮਤਾਂ ਟੁਟਦੀਆਂ ਜਾਂਦੀਆਂ ਹਨ ਅਤੇ ਨਵੀਆਂ ਉਸਰਦੀਆਂ ਜਾਂਦੀਆਂ ਹਨ। ਇਹੀ ਕੁਝ ਮੌਜੂਦਾ ਸਮੇਂ ਵਿੱਚ ਸਾਡੇ ਸਮਾਜ ਅੰਦਰ ਵਾਪਰ ਰਿਹਾ ਹੈ। ਖੇਤੀਬਾੜੀ ਸਮੇਤ ਸਾਰੀ ਪੈਦਾਵਾਰ ਦਾ ਮਸ਼ੀਨੀਕਰਨ ਹੋ ਗਿਆ ਹੈ ਜਿਸਦੇ ਅਨੁਸਾਰੀ ਨਵਾਂ ਸਭਿਆਚਾਰ ਉਸਰ ਰਿਹਾ ਹੈ। ਇਹ ਨਵਾਂ ਸਭਿਆਚਾਰ ਮੌਜੂਦਾ ਪੱਛਮੀ ਸਭਿਆਚਾਰ ਤੋਂ ਬਹੁਤਾ ਵੱਖਰਾ ਨਹੀਂ ਹੋਣ ਲੱਗਾ ਕਿਉਂਕਿ ਪੱਛਮ ਤਕਨੀਕੀ ਤਰੱਕੀ ਵਿੱਚ ਅੱਗੇ ਹੋਣ ਕਰਕੇ ਉਥੇ ਅਜਿਹਾ ਸਭਿਆਚਾਰ ਪਹਿਲਾਂ ਉਸਰ ਗਿਆ। ਉਂਜ ਸਾਰੇ ਪੱਛਮ ਵਿੱਚ ਵੀ ਇਕੋ ਸਭਿਆਚਾਰ ਨਹੀਂ ਹੈ, ਅਮਰੀਕੀ ਸਭਿਆਚਾਰ ਯੌਰਪੀ ਸਭਿਆਚਾਰ ਨਾਲੋਂ ਵੱਖਰੀਆਂ ਕਦਰਾਂ ਕੀਮਤਾਂ ਰਖਦਾ ਹੈ ਅਤੇ ਇਵੇਂ ਸਾਡਾ ਨਵਾਂ ਸਭਿਆਚਾਰ ਵੀ ਆਪਣੇ ਕੁਝ ਕੁਝ ਨਿਵੇਕਲੇ ਰੰਗ ਰੱਖੇਗਾ ਪਰ ਇਹਨਾਂ ਸਾਰੇ ਸਭਿਆਚਾਰਾਂ ਦੇ ਬੁਨਿਆਦੀ ਤੱਤ ਮਿਲਦੇ ਜੁਲਦੇ ਹੋਣਗੇ। ਸਨਅਤੀ ਯੁੱਗ ਵਿੱਚ ਜਗੀਰੂ ਕਦਰਾਂ ਕੀਮਤਾਂ ਕਿਤੇ ਵੀ ਕਾਇਮ ਨਹੀਂ ਰਹਿ ਸਕਈਆਂ ਭਾਂਵੇਂ ਉਹ ਪੂਰਬ ਹੋਵੇ ਤੇ ਭਾਂਵੇਂ

40