ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ। ਇਸ ਸਭਿਆਚਾਰ ਵਿੱਚ ਨਾ ਤਾਂ ਮਨੁੱਖ ਦੀਆਂ ਸਮਰਥਾਵਾਂ ਨੂੰ ਹੋਰ ਵੱਧ ਵਿਕਸਿਤ ਕਰਨ ਦੇ ਯਤਨ ਹੋਏ ਅਤੇ ਨਾ ਹੀ ਮਨੁੱਖੀ ਜੀਵਨ ਨੂੰ ਭਰਪੂਰਤਾ ਨਾਲ ਮਾਨਣ ਦੀਆਂ ਇਛਾਵਾਂ ਪਨਪਣ ਦਿੱਤੀਆਂ ਗਈਆਂ। ਮਨੁੱਖ ਦਾ ਜੀਵਨ ਪੱਧਰ ਉਚਾ ਚੁੱਕਣ ਅਤੇ ਜੀਵਨ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵੇਂ ਉਪਰਾਲੇ ਕਰਨ ਦੀ ਥਾਂ ਸਾਡੇ ਸਭਿਆਚਾਰ ਵਿੱਚ ਇੱਛਾਵਾਂ ਨੂੰ ਮਾਰਨ ਦੀ ਗੱਲ ਭਾਰੂ ਹੁੰਦੀ ਗਈ ਅਤੇ ਇੱਕ ਬੰਦਸ਼ਾਂ ਵਾਲਾ ਸਮਾਜ ਬਣਦਾ ਗਿਆ। ਦੂਜੇ ਪਾਸੇ ਪੱਛਮ ਦੀਆਂ ਕਠਿਨ ਭੂਗੋਲਿਕ ਅਤੇ ਵਾਤਾਵਰਈ ਹਾਲਤਾਂ ਨੇ ਉਹਨਾਂ ਨੂੰ ਕੁਦਰਤ ਨਾਲ ਸੰਘਰਸ਼ ਦੇ ਰਾਹ ਪਾਇਆ ਜਿਸ ਵਿਚੋਂ ਅਜਿਹਾ ਸਭਿਆਚਾਰ ਪੈਦਾ ਹੋਇਆ ਜੋ ਮਨੁੱਖੀ ਸਮਰਥਾਵਾਂ ਵਿੱਚ ਭਰੋਸਾ ਜਗਾਉਂਦਾ ਸੀ, ਮਨੁੱਖੀ ਯੋਗਤਾਵਾਂ ਨੂੰ ਵਿਕਸਿਤ ਕਰਦਾ ਸੀ ਅਤੇ ਮਨੁੱਖੀ ਜੀਵਨ ਦਾ ਭਰਪੂਰ ਆਨੰਦ ਲੈਣ ਦੀਆਂ ਹਾਲਤਾਂ ਪੈਦਾ ਕਰਦਾ ਸੀ।

ਮਾਰਕਸੀ ਦ੍ਰਿਸ਼ਟੀਕੋਣ ਤੋਂ ਵੇਖਿਆਂ ਕਿਹਾ ਜਾ ਸਕਦਾ ਹੈ ਕਿ ਸਾਡੇ ਇਥੇ ਜਗੀਰੂ ਦੌਰ ਦਾ ਕਲਚਰ ਭਾਰੂ ਹੈ ਜਦ ਕਿ ਪੱਛਮ ਵਿੱਚ ਸਰਮਾਏਦਾਰੀ ਦੌਰ ਦੇ ਅਨੁਸਾਰੀ ਕਲਚਰ ਹੈ। ਚਾਹੇ ਹਰ ਸਭਿਆਚਾਰਕ ਸਿਸਟਮ ਦੀਆਂ ਆਪਣੀਆਂ ਸੀਮਾਵਾਂ ਅਤੇ ਸਮੱਸਿਆਵਾਂ ਹੁੰਦੀਆਂ ਹਨ ਪਰ ਇਹ ਗੱਲ ਸਪਸ਼ਟ ਹੈ ਕਿ ਸਰਮਾਏਦਾਰੀ ਕਲਚਰ ਜਗੀਰੂ ਦੌਰ ਦੇ ਸਭਿਆਚਾਰ ਤੋਂ ਵੱਧ ਵਿਕਸਿਤ ਦੌਰ ਦਾ ਸਭਿਆਚਾਰ ਹੈ ਜੋ ਮਨੁੱਖੀ ਜ਼ਿੰਦਗੀ ਲਈ ਜਗੀਰੂ ਸਭਿਆਚਾਰ ਨਾਲੋਂ ਸੈਂਕੜੇ ਗੁਣਾਂ ਬਿਹਤਰ ਹੈ।

ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੱਛਮੀ ਸਭਿਆਚਾਰ ਵਿੱਚ ਕੀ ਮਾੜਾ ਹੈ ਜਿਸ ਕਰਕੇ ਉਸ ਤੋਂ ਬਚਣਾ ਜਰੂਰੀ ਹੈ ਅਤੇ ਸਾਡੇ ਸਭਿਆਚਾਰ ਵਿੱਚ ਕੀ ਕੁਝ

42